ਹਰ ਕਿਸੇ ਨੂੰ ਆਪਣੀ ਕਾਰ ਨਾਲ ਖਾਸ ਲਗਾਅ ਹੁੰਦਾ ਹੈ। ਇਸ 'ਤੇ ਕੋਈ ਇੱਕ ਝਰੀਟ ਵੀ ਬਰਦਾਸ਼ਤ ਨਹੀਂ ਕਰ ਸਕਦਾ। ਜੇਕਰ ਕੋਈ ਕਾਰ 'ਤੇ ਝਰੀਟ ਮਾਰ ਜਾਂਦਾ ਹੈ ਤਾਂ ਦਿਲ ਮੂੰਹ ਨੂੰ ਆ ਜਾਂਦਾ ਹੈ।



ਅੱਜ ਅਸੀਂ ਤੁਹਾਨੂੰ ਕੁਝ ਆਸਾਨ ਘਰੇਲੂ ਨੁਸਖੇ ਦੱਸਣ ਜਾ ਰਹੇ ਹਾਂ ਜਿਸ ਦੀ ਮਦਦ ਨਾਲ ਤੁਹਾਡੀ ਕਾਰ 'ਤੇ ਪਏ Scratch ਨੂੰ ਮਿੰਟਾਂ 'ਚ ਪੂਰੀ ਤਰ੍ਹਾਂ ਠੀਕ ਕਰ ਸਕਦੇ ਹੋ।



ਕਾਰ 'ਤੇ ਲੱਗੇ ਸਕ੍ਰੈਚ ਨੂੰ ਹਟਾਉਣ ਲਈ ਸਿਰਕੇ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਸ ਦੇ ਲਈ ਅੱਧਾ ਕੱਪ ਪਾਣੀ ਲਓ ਅਤੇ ਉਸ 'ਚ ਬਰਾਬਰ ਮਾਤਰਾ 'ਚ ਸਿਰਕਾ ਮਿਲਾ ਲਓ।



ਹੁਣ ਤਿਆਰ ਮਿਸ਼ਰਣ ਨੂੰ ਸਕ੍ਰੈਚ ਵਾਲੀ ਥਾਂ 'ਤੇ ਲਗਾਓ ਅਤੇ ਹੌਲੀ-ਹੌਲੀ ਰਗੜੋ। ਇਸ ਪ੍ਰਕਿਰਿਆ ਨੂੰ ਉਦੋਂ ਤੱਕ ਦੁਹਰਾਉਂਦੇ ਰਹੋ ਜਦੋਂ ਤੱਕ ਸਕ੍ਰੈਚ ਪੂਰੀ ਤਰ੍ਹਾਂ ਹਟ ਨਹੀਂ ਜਾਂਦਾ।



ਜੇਕਰ ਤੁਹਾਡੀ ਕਾਰ 'ਤੇ ਹਲਕਾ ਜਿਹਾ ਸਕ੍ਰੈਚ ਵੀ ਹੈ ਤਾਂ ਤੁਹਾਨੂੰ ਇਸ ਦੇ ਲਈ ਕਾਰ ਨੂੰ ਸਰਵਿਸ ਸੈਂਟਰ ਲੈ ਕੇ ਜਾਣ ਦੀ ਜ਼ਰੂਰਤ ਨਹੀਂ ਹੈ। ਬੇਕਿੰਗ ਸੋਡੇ ਦੀ ਮਦਦ ਨਾਲ ਤੁਸੀਂ ਘਰ ‘ਚ ਹੀ ਕਾਰ ਦੇ ਸਕ੍ਰੈਚ ਨੂੰ ਦੂਰ ਕਰ ਸਕਦੇ ਹੋ।



ਇਸ ਦੀ ਵਰਤੋਂ ਕਰਨ ਲਈ ਇਕ ਕੱਪ 'ਚ ਪਾਣੀ ਲਓ ਅਤੇ ਉਸ 'ਚ ਬੇਕਿੰਗ ਸੋਡਾ ਪਾਓ। ਹੁਣ ਸੂਤੀ ਕੱਪੜੇ ਦੀ ਮਦਦ ਨਾਲ ਤਿਆਰ ਮਿਸ਼ਰਣ ਨੂੰ ਸਕ੍ਰੈਚ 'ਤੇ ਲਗਾਓ ਅਤੇ ਰਗੜ ਕੇ ਸਾਫ਼ ਕਰ ਲਓ।



ਜਦੋਂ ਸਕ੍ਰੈਚ ਹਟ ਜਾਵੇ ਤਾਂ ਸਾਫ਼ ਪਾਣੀ ਦੀ ਮਦਦ ਨਾਲ ਧੋ ਲਓ। ਇਸ ਤਰ੍ਹਾਂ ਕਾਰ 'ਤੇ ਲੱਗੇ ਸਕ੍ਰੈਚ ਆਸਾਨੀ ਨਾਲ ਦੂਰ ਹੋ ਜਾਣਗੇ।



ਜੇ ਤੁਸੀਂ ਸਰਵਿਸ ਸੈਂਟਰ ਦੇ ਖਰਚੇ ਤੋਂ ਬਚਣਾ ਚਾਹੁੰਦੇ ਹੋ ਜੇਕਰ ਤੁਹਾਡੀ ਕਾਰ ਵਾਰ-ਵਾਰ ਸਕ੍ਰੈਚ ਦਾ ਸ਼ਿਕਾਰ ਹੋ ਜਾਂਦੀ ਹੈ, ਤਾਂ ਤੁਸੀਂ ਘਰ 'ਚ ਸਕ੍ਰੈਚ ਰਿਮੂਵਰ ਕਿੱਟ ਦੀ ਵਰਤੋਂ ਕਰ ਸਕਦੇ ਹੋ।



ਸਕ੍ਰੈਚ ਰਿਮੂਵਰ ਕਿੱਟਾਂ ਬਾਜ਼ਾਰ ਵਿੱਚ ਆਸਾਨੀ ਨਾਲ ਉਪਲਬਧ ਹਨ। ਇਸ ਦੀ ਵਰਤੋਂ ਵੀ ਬਹੁਤ ਆਸਾਨ ਹੈ।



ਇਸ ਕਿੱਟ ਦੀ ਮਦਦ ਨਾਲ ਘਰ 'ਚ ਹੀ ਹਲਕੇ ਅਤੇ ਡੂੰਘੇ ਸਕ੍ਰੈਚ ਨੂੰ ਦੂਰ ਕੀਤਾ ਜਾ ਸਕਦਾ ਹੈ।