ਕਾਰ ਨੂੰ ਚਲਾਉਂਦੇ ਸਮੇਂ ਕਈ ਗੱਲਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਬਹੁਤ ਸਾਰੇ ਲੋਕ ਡਰਾਈਵਿੰਗ ਤਾਂ ਸਿੱਖ ਜਾਂਦੇ ਨੇ ਪਰ ਇਸ ਦੀਆਂ ਬਾਰੀਕੀਆਂ ਨਹੀਂ ਸਮਝਦੇ। ਜੇ ਤੁਸੀਂ ਬਾਰੀਕੀਆਂ ਨਹੀਂ ਜਾਣਦੇ ਤਾਂ ਤੁਸੀਂ ਕਿਸੇ ਵੀ ਸਮੇਂ ਹਾਦਸੇ ਦਾ ਸ਼ਿਕਾਰ ਹੋ ਸਕਦੇ ਹੋ। ਬ੍ਰੇਕ ਤੇ ਕਲੱਚ ਦੀ ਸਹੀ ਵਰਤੋਂ ਕਦੋਂ ਕਰਨੀ ਹੈ ਇਸ ਦਾ ਜਵਾਬ 99 ਫ਼ੀਸਦੀ ਲੋਕ ਨਹੀਂ ਜਾਣਗੇ। ਬ੍ਰੇਕ ਤੇ ਕਲੱਚ ਦੀ ਵਰਤੋਂ ਵੱਖ-ਵੱਖ ਹਲਾਤਾਂ ਉੱਤੇ ਨਿਰਭਰ ਕਰਦੀ ਹੈ। ਹਾਈਸਪੀਡ ਉੱਤੇ ਚੱਲ ਰਹੀ ਗੱਡੀ ਨੂੰ ਰੋਕਣ ਲਈ ਹਮੇਸ਼ਾ ਪਹਿਲਾਂ ਬ੍ਰੇਕ ਦੀ ਵਰਤੋਂ ਕਰਨੀ ਚਾਹੀਦੀ ਹੈ ਟ੍ਰੈਫਿਕ ਵਿੱਚ ਪਹਿਲਾਂ ਕਲੱਚ ਦੱਬਣਾ ਬਹੁਤ ਜ਼ਰੂਰੀ ਹੁੰਦੀ ਹੈ, ਕਿਉਂਕਿ ਬ੍ਰੇਕ ਨਾਲ ਗੱਡੀ ਬੰਦ ਹੋ ਸਕਦੀ ਹੈ। ਜੇ ਤੁਸੀਂ ਆਮ ਸਪੀਡ ਉੱਤੇ ਚੱਲ ਰਹੇ ਹੋ ਤਾਂ ਪਹਿਲਾਂ ਬ੍ਰੇਕ ਦੱਬਣਾ ਚਾਹੀਦਾ ਹੈ। ਇਸ ਤੋਂ ਇਲਾਵਾ ਜੇ ਐਮਰਜੈਂਸੀ ਵਿੱਚ ਬ੍ਰੇਕ ਲਾਉਣੇ ਹੋਣ ਤੋਂ ਪਹਿਲਾਂ ਬ੍ਰੇਕ ਦੱਬਣਾ ਸਹੀ ਰਹਿੰਦਾ ਹੈ।