ਗਰਮੀ ਨਵਜੰਮੇ ਬੱਚਿਆਂ ਲਈ ਕਾਫੀ ਪਰੇਸ਼ਾਨੀ ਦਾ ਕਾਰਨ ਬਣ ਸਕਦੀ ਹੈ। ਜੇਕਰ ਤੁਸੀਂ ਇਸ ਸਾਲ ਪਹਿਲੀ ਵਾਰ ਮਾਂ ਬਣੀ ਹੈ ਤਾਂ ਤੁਹਾਨੂੰ ਬੱਚੇ ਦਾ ਖਾਸ ਧਿਆਨ ਰੱਖਣ ਦੀ ਲੋੜ ਹੈ। ਧੱਫੜ ਦੀ ਸਮੱਸਿਆ ਨੂੰ ਦੂਰ ਕਰਨ ਲਈ ਗਰਮੀਆਂ ਵਿੱਚ ਆਪਣੇ ਬੱਚੇ ਨੂੰ ਰੋਜ਼ਾਨਾ ਨਹਾਓ। ਬੱਚੇ ਦੇ ਸਰੀਰ ਨੂੰ ਦਿਨ ਵਿੱਚ ਦੋ- ਤਿੰਨ ਵਾਰ ਗਿੱਲੇ ਕੱਪੜੇ ਨਾਲ ਪੂੰਝੋ। ਬੱਚੇ ਦੇ ਸਰੀਰ ਨੂੰ ਠੰਡਕ ਮਿਲੇਗੀ ਅਤੇ ਚਮੜੀ ਸੰਬੰਧੀ ਸਮੱਸਿਆਵਾਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਗਰਮੀਆਂ ਦੇ ਮੌਸਮ ਵਿੱਚ ਬੱਚਿਆਂ ਨੂੰ ਆਰਾਮਦਾਇਕ ਕੱਪੜੇ ਪਹਿਨਾਓ। ਗਰਮੀ ਵਿੱਚ ਬੱਚਿਆਂ ਨੂੰ ਬਾਹਰ ਲਿਜਾਂਦੇ ਸਮੇਂ ਬੇਬੀ ਟੋਪੀ ਜ਼ਰੂਰ ਪਹਿਨੋ। ਬੱਚਿਆਂ ਨੂੰ ਮੱਛਰਾਂ ਤੋਂ ਸੁਰੱਖਿਅਤ ਰੱਖਣ ਲਈ ਸ਼ਾਮ ਨੂੰ ਮੱਛਰਦਾਨੀ ਜ਼ਰੂਰ ਲਗਾਓ। ਗਰਮੀਆਂ ਦੇ ਮੌਸਮ ਵਿੱਚ ਬੱਚਿਆਂ ਦੇ ਖਾਣੇ ਵੱਲ ਵੀ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੁੰਦੀ ਹੈ। ਜੇਕਰ ਬੱਚੇ ਦੀ ਉਮਰ 6 ਮਹੀਨੇ ਤੋਂ ਘੱਟ ਹੈ ਤਾਂ ਅਜਿਹੀ ਸਥਿਤੀ 'ਚ ਉਸ ਨੂੰ ਪਾਣੀ ਨਾ ਦਿਓ।