ਫਿਲਮ ਆਦਿਪੁਰਸ਼ ਨੂੰ ਦੇਸ਼ ਭਰ 'ਚ ਨਕਾਰਾਤਮਕ ਸਮੀਖਿਆਵਾਂ ਮਿਲ ਰਹੀਆਂ ਹਨ, ਉਥੇ ਹੀ ਸੋਸ਼ਲ ਮੀਡੀਆ 'ਤੇ ਵੀ ਫਿਲਮ ਦੇ ਕਮਜ਼ੋਰ ਪੁਆਇੰਟਾਂ 'ਤੇ ਹਰ ਤਰ੍ਹਾਂ ਦੀਆਂ ਗੱਲਾਂ ਹੋ ਰਹੀਆਂ ਹਨ।



ਹੁਣ ਇਸ ਫਿਲਮ ਨੂੰ ਨੇਪਾਲ ਦੀ ਰਾਜਧਾਨੀ ਵਿੱਚ ਬੈਨ ਕਰ ਦਿੱਤਾ ਗਿਆ ਹੈ।



ਕਾਠਮੰਡੂ 'ਚ ਆਦਿਪੁਰਸ਼ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਗਈ ਹੈ। ਇਸ ਦੇ ਨਾਲ ਹੀ ਫਿਲਮ ਨੂੰ ਲੈ ਕੇ ਕਾਠਮੰਡੂ ਦੇ ਸਿਨੇਮਾਘਰਾਂ 'ਚ ਨਿਰਦੇਸ਼ ਦਿੱਤੇ ਗਏ ਹਨ।



ਨੇਪਾਲ ਦੀ ਰਾਜਧਾਨੀ ਕਾਠਮੰਡੂ ਦੇ ਮੇਅਰ ਬਲੇਨ ਸ਼ਾਹ ਨੇ ‘ਆਦਿਪੁਰਸ਼’ ਵਿੱਚ ਇੱਕ ਸੀਨ ਨੂੰ ਲੈ ਕੇ ਇਤਰਾਜ਼ ਜਤਾਇਆ ਹੈ।



ਉਨ੍ਹਾਂ ਨੇ ਸੀਤਾ ਨੂੰ ਭਾਰਤ ਦੀ ਧੀ ਦੇ ਰੂਪ ਵਿੱਚ ਦਰਸਾਏ ਜਾਣ ’ਤੇ ਡੂੰਘਾ ਇਤਰਾਜ਼ ਜਤਾਉਂਦਿਆਂ ਹੋਇਆ ਸ਼ਹਿਰ ਵਿੱਚ ਇਸ ਫਿਲਮ ਦੀ ਪ੍ਰਦਰਸ਼ਨੀ ’ਤੇ ਪਾਬੰਦੀ ਲਗਾ ਦਿੱਤੀ ਹੈ।



ਸ਼ਹਿਰ ਦੇ ਹਰ ਸਿਨੇਮਾ ਹਾਲ ਨੂੰ ਲਿਖਤੀ ਤੌਰ ’ਤੇ ਹਦਾਇਤ ਕੀਤੀ ਹੈ ਕਿ ਜਦੋਂ ਤੱਕ ਉਹ ਫਿਲਮ ਦੇ ਇਸ ਸੀਨ ਨੂੰ ਹਟਾਇਆ ਨਹੀਂ ਜਾਂਦਾ, ਉਦੋਂ ਤੱਕ ਇਹ ਫਿਲਮ ਸ਼ਹਿਰ ਦੇ ਕਿਸੇ ਵੀ ਹਾਲ ਵਿੱਚ ਪ੍ਰਦਰਸ਼ਿਤ ਨਹੀਂ ਹੋਣੀ ਚਾਹੀਦੀ।



ਜ਼ਿਕਰਯੋਗ ਹੈ ਕਿ 'ਆਦਿਪੁਰਸ਼' 'ਤੇ ਇਹ ਪਾਬੰਦੀ ਫਿਲਹਾਲ ਕਾਠਮੰਡੂ ਤੱਕ ਹੀ ਸੀਮਤ ਹੈ ਅਤੇ ਪੂਰੇ ਨੇਪਾਲ 'ਚ ਇਸ 'ਤੇ ਪਾਬੰਦੀ ਨਹੀਂ ਲਗਾਈ ਗਈ ਹੈ ਪਰ ਜਲਦ ਹੀ ਫਿਲਮ 'ਤੇ ਪੂਰੇ ਦੇਸ਼ 'ਚ ਪਾਬੰਦੀ ਲੱਗਣ ਦੀ ਪੂਰੀ ਸੰਭਾਵਨਾ ਹੈ।



ਆਮ ਆਦਮੀ ਪਾਰਟੀ ਨੇ ਫਿਲਮ 'ਆਦਿਪੁਰਸ਼' ਦੇ ਕੁਝ ਸੰਵਾਦਾਂ ਅਤੇ ਦ੍ਰਿਸ਼ਾਂ 'ਤੇ ਇਤਰਾਜ਼ ਜਤਾਉਂਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਹੋਰ ਭਾਜਪਾ ਨੇਤਾਵਾਂ ਤੋਂ ਮੁਆਫੀ ਦੀ ਮੰਗ ਕੀਤੀ ਹੈ।



ਫਿਲਮ ਦੀ ਆਲੋਚਨਾ ਕਰਦੇ ਹੋਏ 'ਆਪ' ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਐਤਵਾਰ (18 ਜੂਨ) ਨੂੰ ਕਿਹਾ ਕਿ ਭਾਜਪਾ ਨੇ ਸਸਤੀ ਰਾਜਨੀਤੀ ਕਰਨ ਲਈ ਫਿਲਮ ਨੂੰ ਬਣਾਉਣ ਦੀ ਇਜਾਜ਼ਤ ਦਿੱਤੀ। ਇਹ ਫਿਲਮ ਹਿੰਦੂ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੀ ਹੈ।