Shakib Al Hasan: ਸ਼ਾਕਿਬ ਅਲ ਹਸਨ ਨੂੰ ਦੁਨੀਆ ਦੇ ਸਭ ਤੋਂ ਵਧੀਆ ਆਲਰਾਊਂਡਰ ਕ੍ਰਿਕਟਰਾਂ 'ਚ ਗਿਣਿਆ ਜਾਂਦਾ ਹੈ। ਉਹ ਬੰਗਲਾਦੇਸ਼ ਦਾ ਸਭ ਤੋਂ ਵੱਡਾ ਅਤੇ ਅਮੀਰ ਖਿਡਾਰੀ ਵੀ ਹੈ। ਸ਼ਾਕਿਬ ਅਲ ਹਸਨ ਦੇ ਨਾਂਅ ਅੰਤਰਰਾਸ਼ਟਰੀ ਕ੍ਰਿਕਟ ਵਿੱਚ 14000 ਤੋਂ ਵੱਧ ਦੌੜਾਂ ਅਤੇ 650 ਤੋਂ ਵੱਧ ਵਿਕਟਾਂ ਹਨ। ਉਹ ਬੰਗਲਾਦੇਸ਼ ਲਈ ਹੁਣ ਤੱਕ ਦਾ ਸਭ ਤੋਂ ਮਹਾਨ ਖਿਡਾਰੀ ਬਣ ਗਿਆ ਹੈ, ਉਸਨੇ ਆਪਣੇ ਆਪ ਨੂੰ ਦੁਨੀਆ ਦੇ ਸਭ ਤੋਂ ਵਧੀਆ ਆਲਰਾਊਂਡਰਾਂ ਵਿੱਚ ਸ਼ਾਮਲ ਕੀਤਾ ਹੈ। ਕ੍ਰਿਕਟ 'ਚ ਦਮਦਾਰ ਪ੍ਰਦਰਸ਼ਨ ਨੇ ਸ਼ਾਕਿਬ ਨੂੰ ਬੰਗਲਾਦੇਸ਼ ਦਾ ਸਭ ਤੋਂ ਅਮੀਰ ਖਿਡਾਰੀ ਵੀ ਬਣਾ ਦਿੱਤਾ ਹੈ। ਉਨ੍ਹਾਂ ਦੀ ਜਾਇਦਾਦ ਹੁਣ ਤੱਕ ਬੰਗਲਾਦੇਸ਼ ਦੇ ਕ੍ਰਿਕਟਰਾਂ 'ਚ ਸਭ ਤੋਂ ਜ਼ਿਆਦਾ ਹੈ। ਸ਼ਾਕਿਬ ਅਲ ਹਸਨ ਦੀ ਕੁੱਲ ਜਾਇਦਾਦ 45 ਮਿਲੀਅਨ ਡਾਲਰ (375 ਕਰੋੜ ਰੁਪਏ) ਹੈ। ਉਹ ਬੰਗਲਾਦੇਸ਼ ਕ੍ਰਿਕਟ ਬੋਰਡ ਦੀ ਕੰਟਰੈਕਟ ਲਿਸਟ ਦੀ 'ਏ ਪਲੱਸ' ਸ਼੍ਰੇਣੀ ਵਿੱਚ ਹੈ। ਉਨ੍ਹਾਂ ਦੀ ਸਾਲਾਨਾ ਤਨਖਾਹ ਲਗਭਗ 48 ਲੱਖ ਰੁਪਏ ਹੈ। ਸਾਲਾਨਾ ਤਨਖਾਹ ਦੇ ਨਾਲ, ਸ਼ਾਕਿਬ ਨੂੰ ਇੱਕ ਟੈਸਟ ਲਈ 3 ਲੱਖ ਰੁਪਏ, ਇੱਕ ਵਨਡੇ ਲਈ 2 ਲੱਖ ਰੁਪਏ ਅਤੇ ਇੱਕ ਟੀ-20 ਮੈਚ ਲਈ 1 ਲੱਖ ਰੁਪਏ ਦੀ ਮੈਚ ਫੀਸ ਵੀ ਮਿਲਦੀ ਹੈ। ਟੀਮ ਦਾ ਕਪਤਾਨ ਹੋਣ ਕਾਰਨ ਉਸ ਨੂੰ ਵਾਧੂ ਤਨਖਾਹ ਵੀ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਸ਼ਾਕਿਬ ਬੰਗਲਾਦੇਸ਼ ਪ੍ਰੀਮੀਅਰ ਲੀਗ ਅਤੇ ਇੰਡੀਅਨ ਪ੍ਰੀਮੀਅਰ ਲੀਗ ਵਰਗੀਆਂ ਟੀ-20 ਫਰੈਂਚਾਇਜ਼ੀ ਕ੍ਰਿਕਟ ਤੋਂ ਵੀ ਚੰਗੀ ਕਮਾਈ ਕਰਦਾ ਹੈ।