IND vs PAK Funny Video: ਭਾਰਤ-ਪਾਕਿਸਤਾਨ ਮੈਚ ਦਾ ਕ੍ਰੇਜ਼ ਦੁਨੀਆ ਭਰ ਵਿੱਚ ਮਸ਼ਹੂਰ ਹੈ। ਕ੍ਰਿਕਟ ਦੀ ਦੁਨੀਆ 'ਚ ਪ੍ਰਸ਼ੰਸਕ ਹਮੇਸ਼ਾ ਇਨ੍ਹਾਂ ਦੋਵਾਂ ਟੀਮਾਂ ਵਿਚਾਲੇ ਟੱਕਰ ਦਾ ਇੰਤਜ਼ਾਰ ਕਰਦੇ ਹਨ।



ਫਿਰ ਜਦੋਂ ਕੋਈ ਟੀਮ ਮੈਚ ਜਿੱਤ ਜਾਂਦੀ ਹੈ ਤਾਂ ਉਸ ਟੀਮ ਦੇ ਪ੍ਰਸ਼ੰਸਕ ਜਸ਼ਨ ਮਨਾਉਂਦੇ ਹਨ, ਜਦਕਿ ਹਾਰਨ ਵਾਲੀ ਟੀਮ ਦੇ ਪ੍ਰਸ਼ੰਸਕਾਂ ਦਾ ਗੁੱਸਾ ਕਈ ਵਾਰ ਹੱਦਾਂ ਪਾਰ ਕਰ ਜਾਂਦਾ ਹੈ।



ਸੋਸ਼ਲ ਮੀਡੀਆ 'ਤੇ ਅਕਸਰ ਭਾਰਤ-ਪਾਕਿ ਮੈਚਾਂ 'ਚ ਹਾਰਨ ਵਾਲੀ ਟੀਮ ਦੇ ਪ੍ਰਸ਼ੰਸਕਾਂ ਦੀ ਨਾਰਾਜ਼ਗੀ ਦੀਆਂ ਵੀਡੀਓਜ਼ ਸ਼ੇਅਰ ਕੀਤੀਆਂ ਜਾਂਦੀਆਂ ਹਨ।



ਇਸ ਵਾਰ ਵਿਸ਼ਵ ਕੱਪ ਮੈਚ ਤੋਂ ਬਾਅਦ ਅਜਿਹਾ ਹੀ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ।



ਵਿਸ਼ਵ ਕੱਪ 2023 'ਚ ਸ਼ਨੀਵਾਰ ਨੂੰ ਭਾਰਤ ਅਤੇ ਪਾਕਿਸਤਾਨ ਵਿਚਾਲੇ ਮੁਕਾਬਲਾ ਹੋਇਆ। ਇਸ ਮੈਚ ਵਿੱਚ ਇੱਕ ਸਮੇਂ ਪਾਕਿਸਤਾਨ ਬਹੁਤ ਚੰਗੀ ਸਥਿਤੀ ਵਿੱਚ ਸੀ।



ਪਾਕਿਸਤਾਨ ਦੀ ਟੀਮ 150 ਦੌੜਾਂ ਦਾ ਅੰਕੜਾ ਪਾਰ ਕਰ ਚੁੱਕੀ ਸੀ ਅਤੇ ਸਿਰਫ਼ ਦੋ ਵਿਕਟਾਂ ਹੀ ਡਿੱਗੀਆਂ ਸਨ। ਪਰ ਇੱਥੇ ਕਪਤਾਨ ਬਾਬਰ ਆਜ਼ਮ ਆਊਟ ਹੋ ਗਏ ਅਤੇ ਟੀਮ ਢਹਿ-ਢੇਰੀ ਹੋ ਗਈ।



ਬਾਬਰ ਆਜ਼ਮ ਪਾਕਿਸਤਾਨੀ ਟੀਮ ਦੀ ਰੀੜ੍ਹ ਦੀ ਹੱਡੀ ਹਨ। ਉਸ ਦੇ ਵਿਕਟ ਡਿੱਗਣ ਦਾ ਮਤਲਬ ਪਾਕਿ ਪ੍ਰਸ਼ੰਸਕ ਸਮਝਦੇ ਹਨ।



ਅਜਿਹੇ 'ਚ ਜਦੋਂ ਬਾਬਰ ਆਜ਼ਮ ਬੋਲਡ ਹੋਏ ਤਾਂ ਪਾਕਿਸਤਾਨ ਦੇ ਇਕ ਛੋਟੇ ਪ੍ਰਸ਼ੰਸਕ ਨੂੰ ਇੰਨਾ ਗੁੱਸਾ ਆਇਆ ਕਿ ਉਸ ਨੇ ਟੀਵੀ ਤੋੜ ਦਿੱਤਾ।



ਇਹ ਵੀਡੀਓ ਮੈਚ ਤੋਂ ਅਗਲੇ ਦਿਨ ਵਾਇਰਲ ਹੋਣਾ ਸ਼ੁਰੂ ਹੋ ਗਿਆ। ਇਸ ਵੀਡੀਓ 'ਚ ਇੱਕ ਪਾਕਿਸਤਾਨੀ ਪਰਿਵਾਰ ਭਾਰਤ-ਪਾਕਿਸਤਾਨ ਮੈਚ ਦੇਖ ਰਿਹਾ ਹੈ।



ਇੱਥੇ ਬਾਬਰ ਆਜ਼ਮ ਦੇ ਬਾਹਰ ਹੁੰਦੇ ਹੀ ਇੱਕ ਬੱਚੇ ਨੇ ਗੁੱਸੇ ਵਿੱਚ ਉਨ੍ਹਾਂ ਦੇ ਸਾਹਮਣੇ ਰੱਖੀ ਚੀਜ਼ ਨੂੰ ਟੀਵੀ 'ਤੇ ਵਗਾ ਮਾਰਿਆ। ਜਿਸ ਤੋਂ ਬਾਅਦ ਟੀਵੀ ਡਿੱਗ ਜਾਂਦਾ ਹੈ। ਇਸ ਤੋਂ ਬਾਅਦ ਮਾਪੇ ਵੀ ਆਪਣੇ ਬੱਚੇ ਨੂੰ ਪੁੱਛਦੇ ਨਜ਼ਰ ਆ ਰਹੇ ਹਨ, 'ਤੂੰ ਇਹ ਕੀ ਕੀਤਾ, ਤੈਨੂੰ ਕੀ ਹੋ ਗਿਆ'।