Happy Birthday Hardik Pandya: ਭਾਰਤੀ ਕ੍ਰਿਕਟ ਦੇ ਆਲਰਾਊਂਡਰ ਹਾਰਦਿਕ ਪਾਂਡਿਆ ਅੱਜ ਆਪਣਾ ਜਨਮਦਿਨ ਮਨਾ ਰਹੇ ਹਨ।



ਉਨ੍ਹਾਂ ਦਾ ਜਨਮ 11 ਅਕਤੂਬਰ 1993 ਨੂੰ ਹੋਇਆ ਅਤੇ ਇਸ ਲਈ ਉਹ ਅੱਜ ਆਪਣਾ 30ਵਾਂ ਜਨਮਦਿਨ ਮਨਾ ਰਹੇ ਹਨ।



ਅੱਜ ਆਪਣੇ ਜਨਮ ਦਿਨ ਦੇ ਮੌਕੇ 'ਤੇ ਹਾਰਦਿਕ ਵਿਸ਼ਵ ਕੱਪ 'ਚ ਭਾਰਤ ਦਾ ਦੂਜਾ ਮੈਚ ਖੇਡਣ ਜਾ ਰਿਹਾ ਹੈ। ਜੇਕਰ ਹਾਰਦਿਕ ਇਸ ਮੈਚ 'ਚ ਚੰਗਾ ਪ੍ਰਦਰਸ਼ਨ ਕਰਦੇ ਹਨ ਤਾਂ ਉਨ੍ਹਾਂ ਦਾ ਜਨਮਦਿਨ ਬਹੁਤ ਖਾਸ ਹੋ ਜਾਵੇਗਾ।



ਪਾਂਡਿਆ ਦੇ ਜਨਮਦਿਨ 'ਤੇ ਉਨ੍ਹਾਂ ਦੀ ਪਤਨੀ ਨਤਾਸਾ ਸਟੈਨਕੋਵਿਕ ਨੇ ਰੋਮਾਂਟਿਕ ਤਰੀਕੇ ਨਾਲ ਜਨਮਦਿਨ ਦੀ ਵਧਾਈ ਦਿੱਤੀ। ਤੁਸੀ ਵੀ ਵੇਖੋ ਨਤਾਸਾ ਦੀ ਖਾਸ ਪੋਸਟ...



ਦਰਅਸਲ, ਹਾਰਦਿਕ ਪਾਂਡਿਆ ਦੀ ਪਤਨੀ ਨਤਾਸਾ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਇੱਕ ਖਾਸ ਪੋਸਟ ਸ਼ੇਅਰ ਕੀਤੀ ਹੈ।



ਜਿਸ ਨੂੰ ਸ਼ੇਅਰ ਕਰ ਉਨ੍ਹਾਂ ਕੈਪਸ਼ਨ ਵਿੱਚ ਲਿਖਿਆ, ਜਨਮਦਿਨ ਮੁਬਾਰਕ ਮਾਈ ਲਵ! ❣️ਇਹ ਸਾਲ ਬੇਅੰਤ ਖੁਸ਼ੀ, ਹਾਸੇ, ਅਤੇ ਅਭੁੱਲਣਯੋਗ ਪਲਾਂ ਨਾਲ ਭਰਿਆ ਹੋਵੇ...🎁🥂 ਤੁਹਾਨੂੰ ਸ਼ੁਭਕਾਮਨਾਵਾਂ, ਮੇਰੀ ਖੁਸ਼ੀ!



ਨਤਾਸਾ ਦੀ ਇਸ ਪੋਸਟ ਉੱਪਰ ਪ੍ਰਸ਼ੰਸਕਾਂ ਵੱਲੋਂ ਵੀ ਲਗਾਤਾਰ ਕਮੈਂਟ ਕੀਤਾ ਜਾ ਰਿਹਾ ਹੈ ਅਤੇ ਇਸ ਪੋਸਟ ਉੱਪਰ ਉਹ ਪਿਆਰ ਦੀ ਬਰਸਾਤ ਕਰ ਰਹੇ ਹਨ।



ਕਾਬਿਲੇਗੌਰ ਹੈ ਕਿ ਹਾਰਦਿਕ ਮੌਜੂਦਾ ਦੌਰ ਵਿੱਚ ਭਾਰਤ ਦਾ ਸਭ ਤੋਂ ਵਧੀਆ ਤੇਜ਼ ਗੇਂਦਬਾਜ਼ ਆਲਰਾਊਂਡਰ ਹੈ। ਉਹ ਨਵੀਂ ਗੇਂਦ ਨਾਲ ਗੇਂਦਬਾਜ਼ੀ ਵੀ ਸ਼ੁਰੂ ਕਰ ਸਕਦਾ ਹੈ



ਅਤੇ ਬੱਲੇਬਾਜ਼ੀ 'ਚ ਵੀ ਉਹ 3 ਤੋਂ 7 ਨੰਬਰ ਦੀ ਜ਼ਿੰਮੇਵਾਰੀ ਚੰਗੀ ਤਰ੍ਹਾਂ ਨਿਭਾ ਸਕਦਾ ਹੈ। ਹਾਰਦਿਕ ਦੀ ਪਛਾਣ ਆਈਪੀਐਲ ਨਾਲ ਹੋਈ ਸੀ, ਜਦੋਂ ਮੁੰਬਈ ਇੰਡੀਅਨਜ਼ ਲਈ ਖੇਡਦੇ ਹੋਏ ਉਸ ਨੇ ਇਕ ਤੋਂ ਬਾਅਦ ਇਕ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ।



ਇਸ ਤੋਂ ਬਾਅਦ ਉਨ੍ਹਾਂ ਨੂੰ ਟੀਮ ਇੰਡੀਆ 'ਚ ਜਗ੍ਹਾ ਮਿਲੀ ਅਤੇ ਉਹ ਭਾਰਤ ਦੇ ਸਰਵਸ਼੍ਰੇਸ਼ਠ ਆਲਰਾਊਂਡਰਾਂ ਦੀ ਸੂਚੀ 'ਚ ਸ਼ਾਮਲ ਹੋ ਗਿਆ। ਹਾਰਦਿਕ ਨੇ ਨਾ ਸਿਰਫ਼ ਆਈਪੀਐਲ ਵਿੱਚ ਸਗੋਂ ਭਾਰਤੀ ਟੀਮ ਲਈ ਵੀ ਕਈ ਵਾਰ ਯਾਦਗਾਰ ਪ੍ਰਦਰਸ਼ਨ ਕੀਤਾ ਹੈ।