India vs Pakistan World cup 2023: ਭਾਰਤ ਅਤੇ ਪਾਕਿਸਤਾਨ ਵਿਚਾਲੇ ਅਹਿਮਦਾਬਾਦ 'ਚ ਖੇਡੇ ਗਏ ਮੈਚ ਦੌਰਾਨ ਇੱਕ ਦਿਲਚਸਪ ਨਜ਼ਾਰਾ ਦੇਖਣ ਨੂੰ ਮਿਲਿਆ। ਇਸ ਮੈਚ 'ਚ ਰੋਹਿਤ ਸ਼ਰਮਾ ਨੇ 86 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ।



ਰੋਹਿਤ ਦੀ ਪਾਰੀ ਦੌਰਾਨ ਅੰਪਾਇਰ ਮੈਰਾਇਸ ਇਰਾਸਮਸ ਨੇ ਰੋਹਿਤ ਨਾਲ ਉਸਦੇ ਬੱਲੇ ਨੂੰ ਲੈ ਕੇ ਮਜ਼ਾਕ ਕੀਤਾ। ਇਰਾਸਮਸ ਨੇ ਰੋਹਿਤ ਨੂੰ ਕਿਹਾ ਕਿ ਤੁਹਾਡੇ ਬੱਲੇ 'ਚ ਕੁਝ ਗੜਬੜ ਹੈ।



ਇਸ 'ਤੇ ਰੋਹਿਤ ਨੇ ਆਪਣੀ ਹਿੰਮਤ ਦਿਖਾਈ ਅਤੇ ਕਿਹਾ ਕਿ ਇਹ ਮੇਰੀ ਸ਼ਕਤੀ ਦਾ ਕਮਾਲ ਹੈ।



ਦਰਅਸਲ ਰੋਹਿਤ ਨੇ 63 ਗੇਂਦਾਂ ਦਾ ਸਾਹਮਣਾ ਕਰਦੇ ਹੋਏ 86 ਦੌੜਾਂ ਬਣਾਈਆਂ। ਇਸ ਦੌਰਾਨ ਉਨ੍ਹਾਂ ਨੇ 6 ਚੌਕੇ ਅਤੇ 6 ਛੱਕੇ ਲਗਾਏ।



ਰੋਹਿਤ ਦੇ ਛੱਕੇ ਦੇਖ ਕੇ ਅੰਪਾਇਰ ਇਰੇਸਮਸ ਨੇ ਕਿਹਾ ਕਿ ਤੁਹਾਡੇ ਬੱਲੇ 'ਚ ਕੁਝ ਗੜਬੜ ਹੈ। ਇਸੇ ਕਾਰਨ ਛੱਕੇ ਮਾਰੇ ਜਾ ਰਹੇ ਹਨ।



ਰੋਹਿਤ ਨੇ ਮਜ਼ਾਕ ਵਿੱਚ ਅੰਪਾਇਰ ਨੂੰ ਆਪਣੇ ਡੋਲੇ ਦਿਖਾਉਂਦੇ ਹੋਏ ਕਿਹਾ ਕਿ ਇਹ ਮੇਰੀ ਤਾਕਤ ਹੈ। ਰੋਹਿਤ ਨੇ ਮੈਚ ਤੋਂ ਬਾਅਦ ਹਾਰਦਿਕ ਪਾਂਡਿਆ ਨਾਲ ਗੱਲਬਾਤ ਦੌਰਾਨ ਇਸ ਰਾਜ਼ ਦਾ ਖੁਲਾਸਾ ਕੀਤਾ।



ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ 'ਚ ਰੋਹਿਤ ਅਤੇ ਹਾਰਦਿਕ ਮੈਚ ਤੋਂ ਬਾਅਦ ਗੱਲਬਾਤ ਕਰਦੇ ਨਜ਼ਰ ਆ ਰਹੇ ਹਨ।



ਵੀਡੀਓ 'ਚ ਹਾਰਦਿਕ ਨੇ ਰੋਹਿਤ ਤੋਂ ਪੁੱਛਿਆ ਕਿ ਉਹ ਅੰਪਾਇਰ ਨੂੰ ਡੋਲੇ ਕਿਉਂ ਦਿਖਾ ਰਿਹਾ ਸੀ। ਇਸ 'ਤੇ ਰੋਹਿਤ ਨੇ ਸਾਰੀ ਗੱਲ ਦਾ ਖੁਲਾਸਾ ਕੀਤਾ।



ਜ਼ਿਕਰਯੋਗ ਹੈ ਕਿ ਪਾਕਿਸਤਾਨ ਦੀ ਟੀਮ 191 ਦੌੜਾਂ ਦੇ ਸਕੋਰ 'ਤੇ ਆਲ ਆਊਟ ਹੋ ਗਈ। ਇਸਦੇ ਜਵਾਬ 'ਚ ਭਾਰਤ ਨੇ 30.3 ਓਵਰਾਂ 'ਚ ਮੈਚ ਜਿੱਤ ਲਿਆ। ਰੋਹਿਤ ਦੇ ਨਾਲ-ਨਾਲ ਸ਼੍ਰੇਅਸ ਅਈਅਰ ਨੇ ਵੀ ਚੰਗਾ ਪ੍ਰਦਰਸ਼ਨ ਕੀਤਾ।



ਉਸ ਨੇ 62 ਗੇਂਦਾਂ ਦਾ ਸਾਹਮਣਾ ਕਰਦੇ ਹੋਏ ਅਜੇਤੂ 53 ਦੌੜਾਂ ਬਣਾਈਆਂ। ਅਈਅਰ ਦੀ ਇਸ ਪਾਰੀ 'ਚ 3 ਚੌਕੇ ਅਤੇ 2 ਛੱਕੇ ਸ਼ਾਮਲ ਸਨ। ਕੇਐਲ ਰਾਹੁਲ ਨੇ ਨਾਬਾਦ 19 ਦੌੜਾਂ ਬਣਾਈਆਂ।