Bank Holidays in February: ਇਸ ਸਾਲ ਫਰਵਰੀ (February 2023) ਦੇ ਮਹੀਨੇ ਵਿੱਚ 28 ਦਿਨ ਹਨ, ਜਿਸ ਵਿੱਚ ਕੁੱਲ 10 ਦਿਨ ਬੈਂਕ ਛੁੱਟੀਆਂ ਹੋਣ ਵਾਲੀਆਂ ਹਨ। ਜਾਣੋ ਇਸ ਹਫਤੇ 'ਚ ਕਿੰਨੇ ਦਿਨ ਬੰਦ ਰਹਿ ਸਕਦੇ ਹਨ ਬੈਂਕ। ਜੇ ਤੁਸੀਂ ਫਰਵਰੀ ਦੇ ਮਹੀਨੇ ਬੈਂਕਾਂ ਨਾਲ ਸਬੰਧਤ ਕੰਮ ਕਰਨ ਦੀ ਯੋਜਨਾ ਬਣਾ ਰਹੇ ਹੋ ਤਾਂ ਬੈਂਕ ਜਾਣ ਤੋਂ ਪਹਿਲਾਂ ਇਹ ਖਬਰ ਜ਼ਰੂਰ ਪੜ੍ਹ ਲਓ। ਨਵੇਂ ਸਾਲ ਦਾ ਦੂਜਾ ਮਹੀਨਾ ਭਾਵ ਫਰਵਰੀ ਸ਼ੁਰੂ ਹੋ ਗਿਆ ਹੈ, ਜਿਸ ਦੇ 4 ਦਿਨ ਰਹਿ ਗਏ ਹਨ। ਇਸ ਮਹੀਨੇ ਤੁਹਾਨੂੰ 28 ਦਿਨ ਮਿਲਣ ਵਾਲੇ ਹਨ। ਅਜਿਹੇ 'ਚ ਹਰ ਮਹੀਨੇ ਦੀ ਤਰ੍ਹਾਂ ਇਸ ਮਹੀਨੇ ਵੀ ਬੈਂਕ ਕਈ ਦਿਨ ਬੰਦ ਰਹਿਣ ਵਾਲੇ ਹਨ। ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੇ ਕੈਲੰਡਰ ਦੇ ਅਨੁਸਾਰ, ਬੈਂਕ ਕੁੱਲ 10 ਦਿਨਾਂ ਲਈ ਬੰਦ ਰਹਿਣ ਵਾਲੇ ਹਨ। ਨਾਲ ਹੀ, ਇਸ ਹਫ਼ਤੇ ਬੈਂਕ ਦੋ ਦਿਨ ਬੰਦ ਰਹਿਣਗੇ। 5 ਫਰਵਰੀ ਨੂੰ ਐਤਵਾਰ ਹੋਣ ਕਾਰਨ ਛੁੱਟੀ ਹੋਵੇਗੀ। ਇਸ ਹਫਤੇ 11 ਫਰਵਰੀ ਨੂੰ ਦੂਜਾ ਸ਼ਨੀਵਾਰ ਹੋਣ ਕਾਰਨ ਛੁੱਟੀ ਹੋਵੇਗੀ। ਇਸ ਲਈ ਤੁਸੀਂ ਅਗਲੇ ਹਫਤੇ ਆਪਣਾ ਕੰਮ ਕਰ ਸਕਦੇ ਹੋ। ਇਹ ਬੈਂਕ ਛੁੱਟੀਆਂ ਕਈ ਸੂਬਿਆਂ ਅਤੇ ਸ਼ਹਿਰਾਂ ਵਿੱਚ ਹੋਣ ਵਾਲੀਆਂ ਹਨ। ਇਨ੍ਹਾਂ ਬੈਂਕ ਛੁੱਟੀਆਂ ਵਿੱਚ ਐਤਵਾਰ, ਦੂਜਾ ਸ਼ਨੀਵਾਰ ਅਤੇ ਚੌਥਾ ਸ਼ਨੀਵਾਰ ਵੀ ਸ਼ਾਮਲ ਹੈ। ਆਰਬੀਆਈ ਹਰ ਮਹੀਨੇ ਇਨ੍ਹਾਂ ਛੁੱਟੀਆਂ ਦੀ ਸੂਚੀ ਜਾਰੀ ਕਰਦਾ ਹੈ। 12, 19, 26 ਫਰਵਰੀ ਨੂੰ ਐਤਵਾਰ ਹੋਣ ਕਾਰਨ ਛੁੱਟੀ ਹੈ। 15 ਫਰਵਰੀ ਨੂੰ ਮਨੀਪੁਰ 'ਚ ਲੁਈ ਨਗਈ ਨੀ ਕਾਰਨ ਛੁੱਟੀ ਹੋਵੇਗੀ। 18 ਫਰਵਰੀ ਨੂੰ ਮਹਾਸ਼ਿਵਰਾਤਰੀ ਅਤੇ 20 ਫਰਵਰੀ ਨੂੰ ਮਿਜ਼ੋਰਮ ਵਿੱਚ ਰਾਜ ਸਥਾਪਨਾ ਦਿਵਸ 'ਤੇ ਬੈਂਕ ਬੰਦ ਰਹਿਣਗੇ। ਸਿੱਕਮ ਵਿੱਚ 21 ਫਰਵਰੀ ਨੂੰ ਲੋਸਰ ਵਾਲੇ ਦਿਨ ਛੁੱਟੀ ਰਹੇਗੀ। ਆਖਿਰ 25 ਫਰਵਰੀ ਨੂੰ ਚੌਥਾ ਸ਼ਨੀਵਾਰ ਹੋਣ ਕਰਕੇ ਛੁੱਟੀ ਰਹੇਗੀ।