ਕਈ ਵਾਰ ਗੀਜ਼ਰ ਵਿੱਚ ਲੱਗੇ ਆਟੋਮੈਟਿਕ ਹੀਟ ਸੈਂਸਰ ਕੰਮ ਕਰਨਾ ਬੰਦ ਕਰ ਦਿੰਦੇ ਹਨ ਤਾਂ ਤੁਹਾਡਾ ਗੀਜ਼ਰ ਫਟ ਸਕਦਾ ਹੈ।



ਗੀਜ਼ਰ ਨਾਲ ਜੁੜੀ ਕਾਇਲ ਬਹੁਤ ਜ਼ਿਆਦਾ ਗਰਮ ਹੋ ਜਾਂਦੀ ਹੈ ਤੇ ਸ਼ਾਰਟ ਸਰਕਟ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ।



ਗੀਜ਼ਰ ਦਾ ਪਾਣੀ ਤੁਹਾਡੀ ਚਮੜੀ ਨੂੰ ਬਹੁਤ ਖੁਸ਼ਕ ਬਣਾ ਸਕਦਾ ਹੈ ਜਿਸ ਨਾਲ ਇਹ ਖੁਰਦਰੀ ਤੇ ਖੁਸ਼ਕ ਹੋ ਜਾਂਦੀ ਹੈ।



ਗੀਜ਼ਰ ਦਾ ਉਬਲਦਾ ਪਾਣੀ ਵੀ ਤੁਹਾਡੇ ਵਾਲਾਂ ਦੀ ਸਿਹਤ ਲਈ ਚੰਗਾ ਨਹੀਂ ਹੁੰਦਾ। ਇਹ ਤੁਹਾਡੇ ਵਾਲਾਂ ਨੂੰ ਖੁਸ਼ਕ ਬਣਾ ਸਕਦਾ ਹੈ ਤੇ ਡੈਂਡਰਫ ਅਤੇ ਖੁਸ਼ਕੀ ਨੂੰ ਵਧਾ ਸਕਦਾ ਹੈ।



ਗੀਜ਼ਰ ਨੂੰ ਚਾਲੂ ਕਰਕੇ ਗਰਮ ਪਾਣੀ ਨਾਲ ਨਹਾਉਣ ਨਾਲ ਵੀ ਨਸਾਂ ਨੂੰ ਨੁਕਸਾਨ ਹੋ ਸਕਦਾ ਹੈ ਖਾਸ ਤੌਰ 'ਤੇ ਇਹ ਜੋੜਾਂ ਵਿੱਚ ਸਮੱਸਿਆ ਪੈਦਾ ਕਰ ਸਕਦਾ ਹੈ।



ਸਿਹਤਮੰਦ ਰਹਿਣਾ ਚਾਹੁੰਦੇ ਹੋ ਤਾਂ ਗੀਜ਼ਰ ਨੂੰ ਚਾਲੂ ਕਰਕੇ ਨਹਾਉਣ ਦੀ ਆਦਤ ਨੂੰ ਆਪਣੀ ਜੀਵਨ ਸ਼ੈਲੀ ਦਾ ਹਿੱਸਾ ਨਾ ਬਣਾਓ



ਗੈਸ ਤੇ ਬਿਜਲੀ 'ਤੇ ਚੱਲਣ ਵਾਲੇ ਗੀਜ਼ਰ ਕਾਫੀ ਕਿਫਾਇਤੀ ਸਾਬਤ ਹੁੰਦੇ ਹਨ ਪਰ ਇਸ ਦੌਰਾਨ ਥੋੜੀ ਜਿਹੀ ਲਾਪਰਵਾਹੀ ਨਾਲ ਵੱਡੇ ਹਾਦਸੇ ਦਾ ਖ਼ਤਰਾ ਬਣਿਆ ਰਹਿੰਦਾ ਹੈ।