ਪਲਾਸਟਿਕ ਦੇ ਬੈਗ ਪਲਾਸਟਿਕ ਪ੍ਰਦੂਸ਼ਣ ਦਾ ਇੱਕ ਵੱਡਾ ਸਰੋਤ ਹਨ। ਕਿਉਂਕਿ ਇਹ ਗੈਰ-ਬਾਇਓਡੀਗਰੇਡੇਬਲ ਹੁੰਦੇ ਹਨ, ਇਹਨਾਂ ਨੂੰ ਸੜਨ ਵਿੱਚ ਕਈ ਸਾਲ ਲੱਗ ਜਾਂਦੇ ਹਨ। ਪਲਾਸਟਿਕ ਦੀ ਜ਼ਿਆਦਾ ਵਰਤੋਂ ਕੈਂਸਰ ਦਾ ਕਾਰਨ ਵੀ ਬਣ ਸਕਦੀ ਹੈ, ਖਾਸ ਕਰਕੇ ਲਿਫਾਫੇ ਵਿੱਚ ਰੱਖਿਆ ਗਰਮ ਭੋਜਨ ਖਾਣ ਜਾਂ ਪੀਣ ਨਾਲ ਕੈਂਸਰ ਦਾ ਖ਼ਤਰਾ ਵੱਧ ਜਾਂਦਾ ਹੈ। ਪਲਾਸਟਿਕ ਵਿੱਚ ਮੌਜੂਦ ਕੁਝ ਰਸਾਇਣ ਪਲਾਸਟਿਕ ਵਿੱਚੋਂ ਬਾਹਰ ਨਿਕਲ ਸਕਦੇ ਹਨ ਅਤੇ ਸਾਡੇ ਦੁਆਰਾ ਖਪਤ ਕੀਤੇ ਜਾਣ ਵਾਲੇ ਭੋਜਨ ਅਤੇ ਪੀਣ ਵਾਲੇ ਪਦਾਰਥਾਂ ਵਿੱਚ ਦਾਖਲ ਹੋ ਸਕਦੇ ਹਨ। ਲਿਫਾਫੇ ਪੌਲੀਪ੍ਰੋਪਾਈਲੀਨ ਦੇ ਬਣੇ ਹੁੰਦੇ ਹਨ, ਜੋ ਕਿ ਪੈਟਰੋਲੀਅਮ ਅਤੇ ਕੁਦਰਤੀ ਗੈਸ ਤੋਂ ਬਣਦੇ ਹਨ। ਇਹ ਦੋਵੇਂ ਗੈਰ-ਨਵਿਆਉਣਯੋਗ ਜੈਵਿਕ ਈਂਧਨ ਹਨ, ਅਤੇ ਇਨ੍ਹਾਂ ਦੇ ਕੱਢਣ ਨਾਲ ਗ੍ਰੀਨਹਾਊਸ ਗੈਸਾਂ ਪੈਦਾ ਹੁੰਦੀਆਂ ਹਨ, ਜਿਸ ਨਾਲ ਗਲੋਬਲ ਵਾਰਮਿੰਗ ਵਰਗੀਆਂ ਗੰਭੀਰ ਸਮੱਸਿਆਵਾਂ ਪੈਦਾ ਹੁੰਦੀਆਂ ਹਨ। ਜਦੋਂ ਅਸੀਂ ਪਲਾਸਟਿਕ ਦੀ ਰੈਪਿੰਗ ਵਾਲਾ ਭੋਜਨ ਖਾਂਦੇ ਹਾਂ ਅਤੇ ਲੰਬੇ ਸਮੇਂ ਤੱਕ ਇਸ ਨੂੰ ਇਸੇ ਤਰ੍ਹਾਂ ਰੱਖਦੇ ਹਾਂ ਤਾਂ ਇਸ ਦੇ ਜ਼ਹਿਰੀਲੇ ਤੱਤ ਭੋਜਨ ਵਿੱਚ ਚਲੇ ਜਾਂਦੇ ਹਨ ਅਤੇ ਜਦੋਂ ਅਸੀਂ ਖਾਂਦੇ ਹਾਂ ਤਾਂ ਉਹ ਸਿੱਧੇ ਜਿਗਰ ਤੱਕ ਪਹੁੰਚ ਜਾਂਦੇ ਹਨ। ਪਲਾਸਟਿਕ ਦੀ ਵਰਤੋਂ ਕਾਰਨ ਨਸਾਂ ਅਤੇ ਦਿਮਾਗ ਨੂੰ ਨੁਕਸਾਨ ਹੋ ਸਕਦਾ ਹੈ। ਲੰਬੇ ਸਮੇਂ ਤੱਕ ਪਲਾਸਟਿਕ ਦੇ ਬਰਤਨ ਵਿੱਚ ਰੱਖਣਾ ਅਤੇ ਇਸ ਦੀ ਵਰਤੋਂ ਕਰਨਾ ਇਹ ਗੁਰਦਿਆਂ ਤੱਕ ਪਹੁੰਚ ਸਕਦਾ ਹੈ, ਜਿਸ ਨਾਲ ਦਿਮਾਗ ਅਤੇ ਨਰਵਸ ਸਿਸਟਮ ਨੂੰ ਵੀ ਨੁਕਸਾਨ ਹੋ ਸਕਦਾ ਹੈ। ਪਲਾਸਟਿਕ ਨਾਲੀਆਂ ਵਿੱਚ ਫਸ ਜਾਂਦਾ ਹੈ ਅਤੇ ਪਾਣੀ ਦਾ ਵਹਾਅ ਬੰਦ ਕਰ ਦਿੰਦਾ ਹੈ, ਜਿਸ ਕਾਰਨ ਖੜ੍ਹੇ ਪਾਣੀ ਵਿੱਚ ਮੱਛਰ ਅਤੇ ਮੱਖੀਆਂ ਵਰਗੇ ਕੀੜੇ ਮਕੌੜੇ ਪੈਦਾ ਹੋਣ ਲੱਗਦੇ ਹਨ।