ਲੋਕ ਬੀਅਰ ਜਾਂ ਸ਼ਰਾਬ ਪੀਂਦੇ ਸਮੇਂ ਕਈ ਗੱਲਾਂ ਦਾ ਧਿਆਨ ਨਹੀਂ ਰੱਖਦੇ। ਕਿਸੇ ਵੀ ਪਾਰਟੀ ਲਈ ਵਾਈਨ ਸ਼ਾਪ 'ਤੇ ਜਾਂਦੇ ਹਨ ਤੇ ਬੀਅਰ ਦੀ ਚੁੱਕ ਲੈਂਦੇ ਹਨ। ਇਸ ਤੋਂ ਬਾਅਦ ਤੁਰੰਤ ਘਰ ਆ ਕੇ ਇਸ ਨੂੰ ਪੀਣ ਲੱਗਦੇ ਹਨ ਪਰ ਅਜਿਹਾ ਕਰਨਾ ਘਾਤਕ ਸਾਬਤ ਹੋ ਸਕਦਾ ਹੈ। ਜੇਕਰ ਤੁਸੀਂ ਬੀਅਰ 'ਤੇ ਲਿਖੀ ਇੱਕ ਚੀਜ਼ ਨੂੰ ਚੰਗੀ ਤਰ੍ਹਾਂ ਨਹੀਂ ਦੇਖਦੇ ਤਾਂ ਇਹ ਛੋਟੀ ਜਿਹੀ ਗਲਤੀ ਤੁਹਾਨੂੰ ਮਹਿੰਗੀ ਪੈ ਸਕਦੀ ਹੈ। ਦਰਅਸਲ, ਬਹੁਤ ਸਾਰੇ ਲੋਕ ਐਕਸਪਾਇਰੀ ਡੇਟ ਦੀ ਜਾਂਚ ਕੀਤੇ ਬਿਨਾਂ ਹੀ ਬੀਅਰ ਪੀਂਦੇ ਹਨ। ਬਹੁਤ ਸਾਰੇ ਲੋਕਾਂ ਨੂੰ ਇਹ ਵੀ ਪਤਾ ਨਹੀਂ ਹੁੰਦਾ ਕਿ ਬੀਅਰ ਦੀਆਂ ਬੋਤਲਾਂ 'ਤੇ ਵੀ ਐਕਸਪਾਇਰੀ ਡੇਟ ਹੁੰਦੀ ਹੈ। ਕੁਝ ਸਥਾਨਾਂ 'ਤੇ, ਵਿਕਰੇਤਾ ਆਪਣੇ ਸਟਾਕ ਨੂੰ ਸਾਫ ਕਰਨ ਲਈ ਪੁਰਾਣੀ ਬੀਅਰ ਵੇਚਦੇ ਹਨ, ਜਿਸ ਨੂੰ ਪੀਣਾ ਤੁਹਾਡੀ ਸਿਹਤ ਲਈ ਬਹੁਤ ਖਤਰਨਾਕ ਹੋ ਸਕਦਾ ਹੈ। ਸ਼ਰਾਬ ਵੇਚਣ ਵਾਲੇ ਐਕਸਪਾਇਰੀ ਡੇਟ ਵਾਲੀ ਬੀਅਰ ਵੇਚਣ ਲਈ ਕਈ ਆਕਰਸ਼ਕ ਆਫਰ ਵੀ ਦਿੰਦੇ ਹਨ। ਇਸ ਲਈ ਜੇਕਰ ਤੁਹਾਨੂੰ ਘੱਟ ਪੈਸਿਆਂ ਵਿੱਚ ਜਾਂ ਇੱਕ ਨਾਲ ਇੱਕ ਮੁਫ਼ਤ ਬੀਅਰ ਮਿਲ ਰਹੀ ਹੈ ਤਾਂ ਉਸ ਦੀ ਮਿਆਦ ਪੁੱਗਣ ਦੀ ਤਾਰੀਖ ਜ਼ਰੂਰ ਦੇਖ ਲਵੋ। ਅਸਲ ਵਿੱਚ ਬੀਅਰ ਵਿੱਚ ਅਲਕੋਹਲ ਦੀ ਮਾਤਰਾ 4 ਤੋਂ 8 ਫੀਸਦੀ ਤੱਕ ਹੁੰਦੀ ਹੈ। ਬਾਕੀ ਬਚੇ ਹਿੱਸੇ ਵਿੱਚ ਜੌਂ ਤੇ ਹੋਰ ਕਿਸਮਾਂ ਦਾ ਪਾਣੀ ਹੁੰਦਾ ਹੈ। ਅਜਿਹੇ 'ਚ ਇਹ ਸ਼ਰਾਬ ਦੇ ਮੁਕਾਬਲੇ ਜਲਦੀ ਖਰਾਬ ਹੋ ਜਾਂਦੀ ਹੈ। ਆਮ ਤੌਰ 'ਤੇ ਬੀਅਰ ਦੀ ਮਿਆਦ 6 ਮਹੀਨਿਆਂ ਵਿੱਚ ਖਤਮ ਹੋ ਜਾਂਦੀ ਹੈ। ਇਸ ਲਈ ਇਸ ਦਾ ਸੇਵਨ 6 ਮਹੀਨਿਆਂ ਦੇ ਅੰਦਰ ਹੀ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਜੇਕਰ ਤੁਸੀਂ ਬੀਅਰ ਨੂੰ ਖੋਲ੍ਹ ਲਿਆ ਹੈ ਤਾਂ ਇਸ ਨੂੰ ਤੁਰੰਤ ਪੀ ਲਵੋ, ਕਿਉਂਕਿ ਇਸ ਦਾ ਸਵਾਦ ਕੁਝ ਘੰਟਿਆਂ ਬਾਅਦ ਹੀ ਵਿਗੜ ਜਾਵੇਗਾ। ਇਸ ਦੇ ਨਾਲ ਹੀ ਖੁੱਲੀ ਬੀਅਰ ਵਿੱਚ ਬੈਕਟੀਰੀਆ ਆਦਿ ਦਾ ਖਤਰਾ ਹੋ ਸਕਦਾ ਹੈ।