ਮਿਲਾਵਟੀ ਚਾਹ ਪੀਣ ਨਾਲ ਨਾ ਸਿਰਫ਼ ਸਾਡੀ ਸਿਹਤ ਨੂੰ ਨੁਕਸਾਨ ਹੁੰਦਾ ਹੈ ਸਗੋਂ ਕਈ ਗੰਭੀਰ ਬਿਮਾਰੀਆਂ ਵੀ ਲੱਗ ਜਾਂਦੀਆਂ ਹਨ।



ਮਿਲਾਵਟੀ ਚਾਹ ਪੀਣ ਨਾਲ ਸਾਡੇ ਸਰੀਰ ਵਿੱਚ ਕੈਂਸਰ ਅਤੇ ਮਲਟੀਪਲ ਆਰਗਨ ਫੇਲਿਉਰ ਸਮੇਤ ਕਈ ਗੰਭੀਰ ਬਿਮਾਰੀਆਂ ਹੋ ਸਕਦੀਆਂ ਹਨ।



ਜੇਕਰ ਚਾਹਪੱਤੀ ਵਿੱਚ ਮਿਲਾਵਟ ਹੁੰਦੀ ਹੈ ਤਾਂ ਚਾਹਪੱਤੀ ਦਾ ਰੰਗ ਪਾਣੀ ਵਿੱਚ ਘੁਲਣ ਲੱਗ ਜਾਵੇਗਾ।



ਚਾਹਪੱਤੀ ਦੀ ਪਛਾਣ ਕਰਨ ਲਈ ਕੱਚ ਦੇ ਭਾਂਡੇ 'ਚ ਨਿੰਬੂ ਦੇ ਰਸ ਦੀਆਂ ਕੁਝ ਬੂੰਦਾਂ ਪਾਓ ਅਤੇ ਫਿਰ ਉਸ 'ਚ ਚਾਹਪੱਤੀ ਦੇ ਕੁਝ ਦਾਣੇ ਮਿਲਾਓ। ਜੇਕਰ ਨਿੰਬੂ ਦਾ ਰਸ ਸੰਤਰੀ ਜਾਂ ਕੋਈ ਹੋਰ ਰੰਗ ਦਾ ਹੋ ਜਾਵੇ ਤਾਂ ਇਹ ਚਾਹਪੱਤੀ ਦੀ ਮਿਲਾਵਟ ਦਾ ਸੰਕੇਤ ਹੈ।



ਜੇਕਰ ਚਾਹ ਦੀਆਂ ਪੱਤੀਆਂ ਅਸਲੀ ਹੋਣ ਤਾਂ ਟਿਸ਼ੂ ਪੇਪਰ 'ਤੇ ਕੋਈ ਦਾਗ ਨਹੀਂ ਲੱਗੇਗਾ।



ਜੇਕਰ ਚਾਹ ਦੀਆਂ ਪੱਤੀਆਂ ਪੁਰਾਣੀਆਂ ਜਾਂ ਘਟੀਆ ਕੁਆਲਿਟੀ ਦੀਆਂ ਹਨ, ਤਾਂ ਉਸ ਵਿੱਚ ਲੱਕੜ ਵਾਂਗ ਗੰਧ ਆਵੇਗੀ।



ਤੁਸੀਂ ਚਾਹ ਦੀ ਪੱਤੀ ਨੂੰ ਆਪਣੇ ਹੱਥਾਂ 'ਤੇ ਇਕ ਤੋਂ ਦੋ ਮਿੰਟ ਲਈ ਰਗੜੋ। ਜੇਕਰ ਤੁਹਾਡੇ ਹੱਥਾਂ 'ਚ ਕੋਈ ਰੰਗ ਨਜ਼ਰ ਆਵੇ ਤਾਂ ਸਮਝੋ ਚਾਹ ਪੱਤੀ 'ਚ ਕੁਝ ਮਿਲਾਇਆ ਹੋਇਆ ਹੈ।