ਸ਼ਹਿਦ ਅਤੇ ਲਸਣ, ਇਨ੍ਹਾਂ ਦਾ ਇਸਤੇਮਾਲ ਤਾਂ ਹਰ ਘਰ 'ਚ ਕੀਤਾ ਜਾਂਦਾ ਹੈ ਅਤੇ ਇਹ ਦੋਵੇ ਹੀ ਸਿਹਤ ਲਈ ਬਹੁਤ ਲਾਭਕਾਰੀ ਸਾਬਿਤ ਹੁੰਦੇ ਹਨ। ਲਸਣ 'ਚ ਐਲੀਸਿਨ ਤੇ ਫਾਈਬਰ ਹੁੰਦੇ ਹਨ ਤੇ ਸ਼ਹਿਦ ਐਂਟੀ-ਬਾਓਟਿਕ ਤੇ ਐੈਂਟੀ ਬੈਕਟੀਰੀਅਲ ਗੁਣਾਂ ਨਾਲ ਭਰਪੂਰ ਹੈ ਬਣਾਉਣ ਦਾ ਤਰੀਕਾ 2-3 ਲਸਣ ਦੀਆਂ ਕਲੀਆਂ ਛਿੱਲ ਕੇ ਨੂੰ ਹਲਕਾ ਦਬਾ ਕੇ ਕੁੱਟ ਲਵੋ। ਸ਼ਹਿਦ ਮਿਲਾਓ 'ਤੇ ਕੁੱਝ ਦੇਰ ਲਈ ਇਸ ਤਰ੍ਹਾਂ ਹੀ ਰਹਿਣ ਦਿਓ। ਹੁਣ ਇਸ ਦਾ ਇਸਤੇਮਾਲ ਰੋਜ਼ ਸਵੇਰੇ ਖਾਲੀ ਪੇਟ 7 ਦਿਨ ਕਰੋ। ਆਓ ਜਾਣਦੇ ਹਾਂ ਇਸਨੂੰ ਖਾਣ ਦੇ ਫਾਇਦੇ ਕੈਂਸਰ ਲਸਣ ਤੇ ਸ਼ਹਿਦ ਕੈਂਸਰ ਦੇ ਮਰੀਜ਼ ਲਈ ਇਕ ਕੁਦਰਤੀ ਦਵਾਈ ਹੈ। ਇਸਨੂੰ ਖਾਣ ਨਾਲ ਇਸ ਖਤਰਨਾਕ ਬੀਮਾਰੀ ਦਾ ਖਤਰਾ ਘੱਟ ਜਾਂਦਾ ਹੈ। ਕੋਲੈਸਟਰੌਲ ਦੋਹਾਂ ਨੂੰ ਮਿਲਾ ਕੇ ਖਾਣ ਨਾਲ ਕੋਲੈਸਟਰੌਲ ਘੱਟ ਜਾਂਦਾ ਹੈ। ਇਸ ਤੋਂ ਇਲਾਵਾ ਇਸ ਨੂੰ ਖਾਣ ਨਾਲ ਸਰੀਰ 'ਚ ਖੂਨ ਦਾ ਦੋਰਾ ਵੀ ਠੀਕ ਬਣਿਆ ਰਹਿੰਦਾ ਹੈ। ਡਿਟੋਕਸ ਦੇਖਿਆ ਜਾਵੇ ਤਾਂ ਇਹ ਇਕ ਕੁਦਰਤੀ ਸ੍ਰੋਤ ਹੈ, ਜੋ ਸਰੀਰ ਨੂੰ ਅੰਦਰ ਤੱਕ ਸਾਫ਼ ਕਰਨ 'ਚ ਮਦਦ ਕਰਦਾ ਹੈ। ਲਾਗ ਲਸਣ ਅਤੇ ਸ਼ਹਿਦ 'ਚ ਐੈਂਟੀ ਬੈਕਟੀਰੀਅਲ ਗੁਣ ਬਹੁਤ ਮਾਤਰਾ 'ਚ ਪਾਇਆ ਜਾਂਦਾ ਹੈ, ਜੋ ਲਾਗ ਨੂੰ ਦੂਰ ਕਰਨ 'ਚ ਮਦਦ ਕਰਦਾ ਹੈ। ਸਰਦੀ- ਜ਼ੁਕਾਮ ਇਸ ਨੂੰ ਖਾਣ ਨਾਲ ਸਰੀਰ 'ਚ ਗਰਮੀ ਪੈਦਾ ਹੁੰਦੀ ਹੈ, ਜਿਸ ਨਾਲ ਸਰਦੀ-ਜ਼ੁਕਾਮ ਵਰਗੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਇਆ ਜਾਂ ਸਕਦਾ ਹੈ।