Dates milk at night benefits: ਮਾੜੀ ਖੁਰਾਕ ਤੇ ਫਿਕਰਾਂ ਮਾਰੀ ਜ਼ਿੰਦਗੀ ਕਰਕੇ ਸਰੀਰਕ ਕਮਜ਼ੋਰੀ ਤੇ ਜਿਨਸੀ ਸਿਹਤ 'ਚ ਵਿਗਾੜ ਆਮ ਗੱਲ ਹੈ।



ਅਜਿਹੀ ਹਾਲਤ ਵਿੱਚ ਰਾਤ ਨੂੰ ਦੁੱਧ ਨਾਲ ਛੁਆਰੇ ਖਾਣੇ ਰਾਮਬਾਣ ਦਾ ਕੰਮ ਕਰ ਸਕਦੇ ਹਨ।



ਦੁੱਧ ਤੇ ਛੁਆਰੇ ਕਈ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦੇ ਹਨ। ਛੁਆਰੇ 'ਚ ਕੈਲਸ਼ੀਅਮ, ਫਾਈਬਰ, ਜ਼ਿੰਕ, ਮੈਗਨੀਸ਼ੀਅਮ ਤੇ ਆਇਰਨ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ।



ਇਸ ਤੋਂ ਇਲਾਵਾ ਛੁਆਰੇ ਵਿੱਚ ਵਿਟਾਮਿਨ ਏ, ਸੀ, ਈ, ਕੇ, ਬੀ2, ਬੀ6, ਨਿਆਸੀਨ ਤੇ ਥਿਆਮਿਨ ਸਮੇਤ ਕਈ ਵਿਟਾਮਿਨ ਪਾਏ ਜਾਂਦੇ ਹਨ, ਜੋ ਪੁਰਸ਼ਾਂ ਵਿੱਚ ਸਟੈਮਿਨਾ ਵਧਾਉਣ ਵਿੱਚ ਮਦਦ ਕਰਦੇ ਹਨ।



ਇਸ ਦੇ ਨਾਲ ਹੀ ਦੁੱਧ ਵਿੱਚ ਪਾਏ ਜਾਣ ਵਾਲੇ ਕੈਲਸ਼ੀਅਮ, ਸੋਡੀਅਮ ਤੇ ਪੋਟਾਸ਼ੀਅਮ ਵੀ ਸਰੀਰ ਨੂੰ ਊਰਜਾ ਪ੍ਰਦਾਨ ਕਰਦੇ ਹਨ।



ਦੁੱਧ ਤੇ ਛੁਆਰੇ ਦਾ ਸੇਵਨ ਉਨ੍ਹਾਂ ਪੁਰਸ਼ਾਂ ਲਈ ਕਾਰਗਰ ਸਾਬਤ ਹੋ ਸਕਦਾ ਹੈ ਜੋ ਸਰੀਰਕ ਕਮਜ਼ੋਰੀ ਤੇ ਜਿਨਸੀ ਸਿਹਤ ਸਮੱਸਿਆਵਾਂ ਤੋਂ ਪੀੜਤ ਹਨ। ਇਨ੍ਹਾਂ ਦੋ ਚੀਜ਼ਾਂ ਦਾ ਨਿਯਮਤ ਸੇਵਨ ਕਰਨ ਨਾਲ ਮਰਦਾਨਾ ਸ਼ਕਤੀ ਵਧਦੀ ਹੈ।



ਜੇ ਤੁਹਾਡਾ ਭਾਰ ਘੱਟ ਹੈ ਤੇ ਕਮਜ਼ੋਰੀ ਮਹਿਸੂਸ ਕਰਕੇ ਹੋ ਤਾਂ ਦੁੱਧ ਨਾਲ ਛੁਆਰੇ ਖਾਣਾ ਕਾਰਗਰ ਸਾਬਤ ਹੋ ਸਕਦਾ ਹੈ।



ਛੁਆਰੇ ਸਟੈਮਿਨਾ ਵਧਾਉਣ ਵਿੱਚ ਮਦਦ ਕਰਦੇ ਹਨ। ਇਸ 'ਚ ਅਮੀਨੋ ਐਸਿਡ ਹੁੰਦੇ ਹਨ, ਜੋ ਪੁਰਸ਼ਾਂ ਦਾ ਸਟੈਮਿਨਾ ਵਧਾਉਣ ਦਾ ਕੰਮ ਕਰਦੇ ਹਨ।



ਛੁਆਰੇ ਤੇ ਦੁੱਧ ਦਾ ਇਕੱਠੇ ਸੇਵਨ ਕਰਨ ਨਾਲ ਅਨੀਮੀਆ ਤੋਂ ਬਚਾਇਆ ਜਾ ਸਕਦਾ ਹੈ। ਅਨੀਮੀਆ ਇੱਕ ਅਜਿਹੀ ਬਿਮਾਰੀ ਹੈ ਜੋ ਜ਼ਿਆਦਾਤਰ ਔਰਤਾਂ ਵਿੱਚ ਗਰਭ ਅਵਸਥਾ ਦੌਰਾਨ ਹੁੰਦੀ ਹੈ।



ਜੇਕਰ ਤੁਸੀਂ ਸਾਹ ਪ੍ਰਣਾਲੀ ਨਾਲ ਜੁੜੀਆਂ ਬਿਮਾਰੀਆਂ ਤੋਂ ਪੀੜਤ ਹੋ ਤਾਂ ਤੁਹਾਨੂੰ ਛੁਆਰੇ ਤੇ ਦੁੱਧ ਦਾ ਸੇਵਨ ਕਰਨਾ ਚਾਹੀਦਾ ਹੈ। ਦਮੇ ਦੇ ਰੋਗੀਆਂ ਲਈ ਦੁੱਧ ਤੇ ਛੁਆਰੇ ਫਾਇਦੇਮੰਦ ਮੰਨੇ ਜਾਂਦੇ ਹਨ।



Thanks for Reading. UP NEXT

ਇਹਨਾਂ ਤਰੀਕਿਆਂ ਨਾਲ ਬਣਾਓ ਫਟੀਆਂ ਅੱਡੀਆਂ ਨੂੰ ਕੋਮਲ ਤੇ ਨਰਮ

View next story