ਦੇਸੀ ਘਿਓ ਖਾਣ ਵਾਲੀਆਂ ਚੀਜ਼ਾਂ 'ਚ ਚਾਰ ਚੰਦ ਲਾ ਦਿੰਦਾ, ਸਾਰੀਆਂ ਚੀਜ਼ਾਂ ਦਾ ਸਵਾਦ ਦੇਸੀ ਘਿਓ ਦੇ ਬਿਨ੍ਹਾਂ ਪੂਰਾ ਨਹੀਂ ਹੁੰਦਾ ਹੈ। ਦੇਸੀ ਘਿਓ ਸਿਰਫ ਸਵਾਦ ਹੀ ਨਹੀਂ ਸਗੋਂ ਸਿਹਤ ਨਾਲ ਵੀ ਜੁੜਿਆ ਹੈ



ਗਰਮੀ ਦੀ ਤੁਲਣਾ ਵਿਚ ਦੇਸੀ ਘਿਓ ਦਾ ਸੇਵਨ ਸਰਦੀ ਦੇ ਮੌਸਮ ਜ਼ਿਆਦਾ ਕਰਨਾ ਚਾਹੀਦਾ ਹੈ। ਸਰਦੀ ਦਾ ਮੌਸਮ ਦੇਸੀ ਘਿਓ ਦੇ ਸੇਵਨ ਲਈ ਸਭ ਤੋਂ ਵਧੀਆ ਮੰਨਿਆ ਗਿਆ ਹੈ।



ਘਿਓ ਸਰੀਰ ਦੇ ਮੈਟਾਬੋਲਿਜ਼ਮ ਨੂੰ ਵਧਾਉਂਦਾ ਹੈ, ਇਸ ਨੂੰ ਭਾਰ ਘਟਾਉਣ ਲਈ ਇੱਕ ਆਦਰਸ਼ ਮਾਧਿਅਮ ਬਣਾਉਂਦਾ ਹੈ।



ਦੇਸੀ ਘਿਓ ਨੂੰ ਬਰੇਨ ਫੂਡ ਵੀ ਕਿਹਾ ਜਾਂਦਾ ਹੈ, ਕਿਉਂਕਿ ਇਹ ਦਿਮਾਗ ਲਈ ਬੇਹੱਦ ਫਾਇਦੇਮੰਦ ਹੁੰਦਾ ਹੈ।



ਗਠੀਏ ਦੇ ਮਰੀਜ਼ਾਂ ਲਈ ਦੇਸੀ ਘਿਓ ਬਹੁਤ ਫਾਇਦੇਮੰਦ ਹੈ। ਜੋੜਾਂ ਉਤੇ ਘਿਓ ਨਾਲ ਮਾਲਿਸ਼ ਕਰਨ ਨਾਲ ਸੋਜ ਦੂਰ ਹੁੰਦੀ ਹੈ।



ਸਰਦੀਆਂ 'ਚ ਦੇਸੀ ਘਿਓ ਨਾਲ ਆਟੇ, ਚੌਲਾਂ ਅਤੇ ਅਲਸੀ ਦੀਆਂ ਪਿੰਨੀਆਂ ਵੀ ਬਣਦੀਆਂ ਹਨ। ਜਿਸ ਨਾਲ ਸਰੀਰ ਨੂੰ ਫਾਇਦਾ ਹੁੰਦਾ ਹੈ।



ਘਿਓ ਆਈ ਪ੍ਰੇਸ਼ਰ ਨੂੰ ਕੰਟਰੋਲ ਕਰਦਾ ਹੈ ਅਤੇ ਇਹ ਗਲੂਕੋਮਾ ਦੇ ਮਰੀਜਾਂ ਲਈ ਵੀ ਕਾਫ਼ੀ ਫਾਇਦੇਮੰਦ ਹੈ।



ਸਰਦੀ ਦੇ ਮੌਸਮ ਵਿਚ ਸਕਿਨ ਦਾ ਰੁੱਖਾ ਹੋ ਜਾਣਾ ਆਮ ਗੱਲ ਹੈ। ਅਜਿਹੇ ਵਿਚ ਦੇਸੀ ਘੀ ਬਹੁਤ ਲਾਭਕਾਰੀ ਹੈ।