ਅਕਸਰ ਲੋਕ ਖੰਘ ਤੋਂ ਪਰੇਸ਼ਾਨ ਹੋ ਜਾਂਦੇ ਹਨ ਪਰ ਸਮਝ ਨਹੀਂ ਪਾਉਂਦੇ ਕਿ ਸੁੱਕੀ ਖੰਘ ਦੇ ਲੱਛਣ ਦੀ ਕਿਵੇਂ ਪਹਿਚਾਣ ਕਰੀਏ। ਇਸ ਦੇ ਲਈ ਲੋਕ ਘਰੇਲੂ ਉਪਾਅ ਕਰਦੇ ਹਨ।



ਇਸ ਤੋਂ ਬਚਣ ਲਈ ਅੰਗਰੇਜ਼ੀ ਦਵਾਈਆਂ ਦੀ ਥਾਂ ਘਰੇਲੂ ਉਪਾਅ ਅਪਣਾਉਣੇ ਚਾਹੀਦੇ ਹਨ ਜਿਹਨਾਂ ਰਾਹੀਂ ਖੰਘ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।



ਖੰਘ ਤੋਂ ਬਚਣ ਲਈ ਗਰਮ ਪਾਣੀ ਵਿਚ ਨਮਕ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਇਸ ਦੇ ਲਈ ਗਰਮ ਪਾਣੀ ਵਿਚ ਥੋੜਾ ਜਿਹਾ ਨਮਕ ਪਾ ਕੇ ਗਰਾਰੇ ਕਰਨੇ ਚਾਹੀਦੇ ਹਨ।



ਆਂਵਲਾ ਖੰਘ ਲਈ ਕਾਫ਼ੀ ਅਸਰਦਾਰ ਮੰਨਿਆ ਜਾਂਦਾ ਹੈ। ਆਂਵਲੇ ਵਿਚ ਵਿਟਾਮਿਨ-ਸੀ ਹੁੰਦਾ ਹੈ ਜੋ ਬਲੱਡ ਸਰਕੁਲੇਸ਼ ਨੂੰ ਬਿਹਤਰ ਬਣਾਉਂਦਾ ਹੈ।



ਅੰਗਰੇਜ਼ੀ ਦਵਾਈ ਦੀ ਜਗ੍ਹਾ ਹਲਦੀ ਵਾਲਾ ਦੁੱਧ ਪੀਤਾ ਜਾ ਸਕਦਾ ਹੈ। ਹਲਦੀ ਵਾਲੇ ਦੁੱਧ ਵਿਚ ਐਂਟੀਆਕਸੀਡੈਂਟਸ ਹੁੰਦੇ ਹਨ।



ਲਸਣ ਵੀ ਖੰਘ ਤੋਂ ਰਾਹਤ ਦਿੰਦਾ ਹੈ। ਇਸ ਦੇ ਲਈ ਲਸਣ ਨੂੰ ਘਿਓ ਵਿਚ ਭੁੰਨ ਕੇ ਗਰਮ ਹੀ ਖਾਣਾ ਹੋਵੇਗਾ।



ਇਸ ਤੋਂ ਇਲਾਵਾ ਅਦਰਕ ਦਾ ਜੂਸ ਵੀ ਖੰਘ ਤੋਂ ਰਾਹਤ ਦਿੰਦਾ ਹੈ।



ਖੰਘ ਨਾਲ ਅਕਸਰ ਬਲਗਮ ਵੀ ਆਉਂਦੀ ਹੈ ਜੋ ਬੇਚੈਨੀ ਪੈਦਾ ਕਰਦੀ ਹੈ। ਇਸ ਤੋਂ ਬਚਣ ਲਈ ਕਾਲੀ ਮਿਰਚ ਨੂੰ ਦੇਸੀ ਘਿਓ ਚ ਮਿਲਾਕੇ ਲੈ ਸਕਦੇ ਹੋ।