ਧਨੀਏ 'ਚ ਵੀ ਛੁਪਿਆ ਹੈ ਸਿਹਤ ਦਾ ਰਾਜ਼, ਜਾਣੋ ਫਾਇਦੇ ਧਨੀਏ ਦੀ ਵਰਤੋਂ ਸਬਜੀ 'ਚ ਕੀਤੀ ਜਾਂਦੀ ਹੈ ਪਰ ਭੋਜਨ ਦੇ ਨਾਲ ਇਹ ਸਰੀਰ ਨਾਲ ਜੁੜੀਆਂ ਬਹੁਤ ਸਾਰੀਆਂ ਮੁਸ਼ਕਿਲਾਂ ਤੋਂ ਛੁਟਕਾਰਾ ਪਾਉਣ ਲਈ ਵੀ ਲਾਭਕਾਰੀ ਹੈ। ਧਨੀਏ ਦੇ ਬੀਜਾਂ ਤੋਂ ਤਿਆਰ ਪਾਊਡਰ ਨਾਲ ਜੂਸ ਬਣਾ ਕੇ ਪੀਣ ਨਾਲ ਪਾਚਨ ਪ੍ਰਣਾਲੀ ਮਜ਼ਬੂਤ ਹੁੰਦੀ ਹੈ। ਧਨੀਏ ਦੇ ਬੀਜ ਨੂੰ ਪਾਣੀ ‘ਚ ਉਬਾਲ ਕੇ ਹਰ ਰੋਜ਼ ਸਵੇਰੇ ਖਾਲੀ ਪੇਟ ਪੀਣ ਨਾਲ ਕੋਲੈਸਟ੍ਰੋਲ ਕੰਟਰੋਲ ‘ਚ ਰਹਿੰਦਾ ਹੈ। ਧਨੀਏ ਦੀਆਂ ਪੱਤੀਆਂ ਵਿੱਚ ਐਲਕਾਲਾਇਡਜ਼ ਅਤੇ ਫਲੇਵੋਨੋਇਡਜ਼ ਦੀ ਭਰਪੂਰ ਮਾਤਰਾ ਹੁੰਦੀ ਹੈ। ਇਹ ਲੀਵਰ ਦੇ ਰੋਗਾਂ ਜਿਵੇਂ ਕਿ ਪਿੱਤ ਵਿਕਾਰ ਅਤੇ ਪੀਲੀਆ ਨੂੰ ਠੀਕ ਕਰਨ 'ਚ ਮਦਦ ਕਰਦੇ ਹਨ। ਧਨੀਏ ਦਾ ਸੇਵਨ ਕਰਨ ਨਾਲ ਲੋਕਾਂ ਨੂੰ ਪਾਚਨ ਤੰਤਰ ਦੀਆਂ ਬਿਮਾਰੀਆਂ ਅਤੇ ਅੰਤੜੀਆਂ ਦੀਆਂ ਬਿਮਾਰੀਆਂ ਤੋਂ ਰਾਹਤ ਮਿਲਦੀ ਹੈ। ਧਨੀਏ ਦੇ ਅੰਦਰ ਐਂਟੀਆਕਸੀਡੈਂਟ ਹੁੰਦੇ ਹਨ। ਉਹ ਫ੍ਰੀ ਰੈਡੀਕਲਸ ਦੇ ਕਾਰਨ ਸੈਲੂਲਰ ਨੁਕਸਾਨ ਨੂੰ ਰੋਕਦੇ ਹਨ। ਧਨੀਏ ਦਾ ਸੇਵਨ ਕਰਨ ਨਾਲ ਸਰੀਰ ਵਿੱਚੋਂ ਬੇਲੋੜਾ ਵਾਧੂ ਸੋਡੀਅਮ ਪਿਸ਼ਾਬ ਰਾਹੀਂ ਬਾਹਰ ਨਿਕਲ ਜਾਂਦਾ ਹੈ। ਜਿਸ ਨਾਲ ਸਰੀਰ ਅੰਦਰੋਂ ਫਿੱਟ ਰਹਿੰਦਾ ਹੈ। ਭੋਜਨ ‘ਚ ਧਨੀਏ ਦੀ ਵਰਤੋਂ ਕਰਨ ਨਾਲ ਅਜਿਹੇ ਐਨਜ਼ਾਈਮ ਸਰਗਰਮ ਹੋ ਜਾਂਦੇ ਹਨ, ਜੋ ਸਰੀਰ ‘ਚ ਬਲੱਡ ਸ਼ੂਗਰ ਨੂੰ ਕੰਟਰੋਲ ਕਰਨ ‘ਚ ਮਦਦ ਕਰਦੇ ਹਨ।