ਮੱਛੀ ਇੱਕ ਅਜਿਹਾ ਸੂਪਰ ਫੂਡ ਹੈ ਜਿਸ ਵਿੱਚ ਬਹੁਤ ਸਾਰੇ ਪੋਸ਼ਕ ਤੱਤਾਂ, ਜਿਵੇਂ ਕੈਲਸ਼ੀਅਮ, ਆਇਰਨ, ਜ਼ਿੰਕ, ਆਇਓਡੀਨ,ਓਮੇਗਾ-3 ਫੈਟੀ ਐਸਿਡ, ਪੋਟਾਸ਼ੀਅਮ ਅਤੇ ਫਾਸਫੋਰਸ ਆਦਿ ਮੌਜੂਦ ਹੁੰਦੇ ਹਨ।



ਮੱਛੀ ਵਿੱਚ ਪ੍ਰੋਟੀਨ ਦੀ ਚੰਗੀ ਮਾਤਰਾ ਹੁੰਦੀ ਹੈ।



ਇਸ ਤੋਂ ਇਲਾਵਾ ਮੱਛੀ ਵਿੱਚ ਓਮੇਗਾ-3 ਫੈਟੀ ਐਸਿਡ ਵੀ ਹੁੰਦਾ ਹੈ, ਜੋ ਕਿ ਦਿਮਾਗ ਦੇ ਲਈ ਬਹੁਤ ਫਾਇਦੇਮੰਦ ਹੁੰਦਾ ਹੈ



ਮੱਛੀ ਖਾਣ ਨਾਲ ਬਲੱਡ ਪ੍ਰੈਸ਼ਰ ਕੰਟਰੋਲ 'ਚ ਰਹਿੰਦਾ ਹੈ। ਇਸ ਤੋਂ ਇਲਾਵਾ ਹਾਰਟ ਅਟੈਕ ਅਤੇ ਸਟ੍ਰੋਕ ਦਾ ਖਤਰਾ ਵੀ ਘੱਟ ਹੋ ਜਾਂਦਾ ਹੈ।



ਓਸਟੀਓਪੋਰੋਸਿਸ ਤੋਂ ਪੀੜਤ ਮਰੀਜ਼ਾਂ ਨੂੰ ਮੱਛੀ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ



ਦੱਸ ਦੇਈਏ ਕਿ ਓਸਟੀਓਪੋਰੋਸਿਸ ਇੱਕ ਹੱਡੀਆਂ ਦੀ ਬਿਮਾਰੀ ਹੈ, ਜਿਸ ਵਿੱਚ ਹੱਡੀਆਂ ਦੀ ਘਣਤਾ ਕਾਫ਼ੀ ਘੱਟ ਜਾਂਦੀ ਹੈ



ਮੱਛੀ ਵਿੱਚ ਵਿਟਾਮਿਨ ਡੀ ਵੀ ਹੁੰਦਾ ਹੈ, ਜੋ ਹੱਡੀਆਂ ਨੂੰ ਮਜ਼ਬੂਤ ​​ਬਣਾਉਂਦਾ ਹੈ



ਵਿਟਾਮਿਨ ਬੀ12 ਦੀ ਕਮੀ ਵਾਲੇ ਲੋਕਾਂ ਨੂੰ ਮੱਛੀ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ



ਕਮਜ਼ੋਰ ਯਾਦਦਾਸ਼ਤ ਵਾਲੇ ਲੋਕਾਂ ਨੂੰ ਵੀ ਮੱਛੀ ਨੂੰ ਆਪਣੀ ਡਾਈਟ ਦੇ ਵਿੱਚ ਜ਼ਰੂਰ ਸ਼ਾਮਿਲ ਕਰਨਾ ਚਾਹੀਦਾ ਹੈ



ਡਿਪਰੈਸ਼ਨ ਦੇ ਮਰੀਜ਼ਾਂ ਨੂੰ ਮੱਛੀ ਦਾ ਸੇਵਨ ਕਰਨਾ ਚਾਹੀਦਾ ਹੈ। ਇਸ ਵਿੱਚ ਓਮੇਗਾ -3 ਫੈਟੀ ਐਸਿਡ ਹੁੰਦਾ ਹੈ, ਜੋ ਡਿਪਰੈਸ਼ਨ ਦੇ ਲੱਛਣਾਂ ਨਾਲ ਲੜਨ ਵਿੱਚ ਮਦਦ ਕਰ ਸਕਦਾ ਹੈ