ਸਰ੍ਹੋਂ ਦਾ ਤੇਲ ਸਦੀਆਂ ਤੋਂ ਸਾਡੀ ਖੁਰਾਕ ਦਾ ਹਿੱਸਾ ਰਿਹਾ ਹੈ। ਇਸ ਨੂੰ ਆਮ ਤੌਰ 'ਤੇ ਹਰ ਭਾਰਤੀ ਘਰ ਦੀ ਰਸੋਈ ਵਿੱਚ ਵਰਤਿਆ ਜਾਂਦਾ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਇਸ ਸਰ੍ਹੋਂ ਦੇ ਤੇਲ 'ਤੇ ਅਮਰੀਕਾ ਅਤੇ ਯੂਰਪ 'ਚ ਪਾਬੰਦੀ ਹੈ। ਆਸਟ੍ਰੇਲੀਆ ਅਤੇ ਕੈਨੇਡਾ 'ਚ ਵੀ ਲੋਕ ਖਾਣਾ ਬਣਾਉਣ ਲਈ ਸਰ੍ਹੋਂ ਦੇ ਤੇਲ ਦੀ ਵਰਤੋਂ ਨਹੀਂ ਕਰਦੇ। ਸਰ੍ਹੋਂ ਦੇ ਤੇਲ 'ਚ ਇਰੂਸਿਕ ਐਸਿਡ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜੋ ਸਿਹਤ ਲਈ ਹਾਨੀਕਾਰਕ ਹੋ ਸਕਦੀ ਹੈ। ਇਹ ਯਾਦਦਾਸ਼ਤ ਨੂੰ ਕਮਜ਼ੋਰ ਕਰਦਾ ਹੈ ਅਤੇ ਸਰੀਰ ਵਿੱਚ ਚਰਬੀ ਨੂੰ ਵਧਾਉਂਦਾ ਹੈ। ਅਮਰੀਕਾ ਵਰਗੇ ਦੇਸ਼ਾਂ 'ਚ ਸਰ੍ਹੋਂ ਦੇ ਤੇਲ ਦੀਆਂ ਬੋਤਲਾਂ 'ਤੇ ਲਿਖਿਆ ਹੁੰਦਾ ਹੈ- 'For External Use'। ਅਮਰੀਕਾ ਅਤੇ ਯੂਰਪ ਦੇ ਜ਼ਿਆਦਾਤਰ ਦੇਸ਼ਾਂ ਵਿੱਚ ਖਾਣਾ ਬਣਾਉਣ ਲਈ ਸੋਇਆਬੀਨ ਦੇ ਤੇਲ ਦੀ ਵਰਤੋਂ ਕੀਤੀ ਜਾਂਦੀ ਹੈ। ਇਸ 'ਚ ਓਮੇਗਾ 3 ਅਤੇ ਓਮੇਗਾ 6 ਫੈਟੀ ਐਸਿਡ ਹੁੰਦੇ ਹਨ, ਜੋ ਕੋਲੇਜਨ ਨੂੰ ਵਧਾਉਣ 'ਚ ਮਦਦ ਕਰਦੇ ਹਨ।