ਅੱਜ ਕੱਲ੍ਹ ਟਾਇਲਟ ਵਿੱਚ ਮੋਬਾਈਲ ਫੋਨ ਦੀ ਵਰਤੋਂ ਕਰਨਾ ਆਮ ਹੋ ਗਿਆ। ਪਰ ਇਹ ਆਦਤ ਸਿਹਤ ਲਈ ਬਹੁਤ ਹੀ ਜ਼ਿਆਦਾ ਖਤਰਨਾਕ ਹੈ। ਆਓ ਜਾਣਦੇ ਹਾਂ ਟਾਇਲਟ 'ਚ ਫੋਨ ਦੀ ਵਰਤੋਂ ਕਰਨ ਨਾਲ ਕਿਹੜੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਸਕਦੇ ਹੋ। ਲੰਬੇ ਸਮੇਂ ਤੱਕ ਟਾਇਲਟ 'ਤੇ ਬੈਠਣ ਨਾਲ ਵੀ ਲੱਤਾਂ ਦੀਆਂ ਨਾੜੀਆਂ 'ਤੇ ਦਬਾਅ ਪੈਂਦਾ ਹੈ। ਜਿਸ ਕਰਕੇ deep vein ਥ੍ਰੋਮੋਬਸਿਸ ਵਰਗੀ ਬਿਮਾਰੀ ਹੋ ਸਕਦੀ ਹੈ। ਟਾਇਲਟ ਵਿੱਚ ਫੋਨ ਦੀ ਵਰਤੋਂ ਕਰਦੇ ਹੋਏ ਤੁਹਾਨੂੰ ਸਮੇਂ ਦਾ ਪਤਾ ਹੀ ਨਹੀਂ ਚੱਲਦਾ ਹੈ। ਜ਼ਿਆਦਾ ਦੇਰ ਤੱਕ ਟਾਇਲਟ ਦੇ ਅੰਦਰ ਫੋਨ ਦੀ ਵਰਤੋਂ ਕਰਨ ਨਾਲ ਆਸਣ ਖਰਾਬ ਹੋ ਜਾਂਦਾ ਹੈ। ਕਿਉਂਕਿ ਝੁਕਦੇ ਹੋਏ ਫੋਨ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਨਾਲ ਗਰਦਨ ਤੇ ਪਿੱਠ ਦਰਦ ਵਰਗੀਆਂ ਮਾਸਪੇਸ਼ੀ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਰੀੜ੍ਹ ਦੀ ਹੱਡੀ ਅਤੇ ਆਸ ਪਾਸ ਦੀਆਂ ਮਾਸਪੇਸ਼ੀਆਂ 'ਤੇ ਤਣਾਅ ਹੋ ਸਕਦਾ ਹੈ। ਜ਼ਿਆਦਾ ਦੇਰ ਤੱਕ ਟਾਇਲਟ 'ਚ ਬੈਠ ਕੇ ਫੋਨ ਦੀ ਵਰਤੋਂ ਕਰਨ ਨਾਲ ਬਵਾਸੀਰ ਹੋ ਸਕਦੀ ਹੈ। ਬਾਥਰੂਮ ਵਿੱਚ ਬਹੁਤ ਸਾਰੇ ਬੈਕਟੀਰੀਆ ਅਤੇ ਕੀਟਾਣੂ ਮੌਜੂਦ ਹੁੰਦੇ ਹਨ। ਮੋਬਾਈਲ ਫੋਨ ਦੀ ਸਕਰੀਨ ਤੋਂ ਨਿਕਲਣ ਵਾਲੀ ਨੀਲੀ ਰੋਸ਼ਨੀ ਅੱਖਾਂ ਨੂੰ ਤਣਾਅ ਪੈਦਾ ਕਰਦੀ ਹੈ। ਜਿਸ ਕਰਕੇ ਤੁਹਾਡੀ ਨਿਗਾਹ ਘੱਟ ਹੋ ਸਕਦੀ ਹੈ।