ਬਾਦਾਮ ਫਾਇਦੇਮੰਦ ਹੋਣ ਦੇ ਨਾਲ-ਨਾਲ ਨੁਕਸਾਨਦੇਹ ਵੀ ਹੋ ਸਕਦੇ ਹਨ। ਇਸ ਲਈ ਜ਼ਰੂਰਤ ਤੋਂ ਜ਼ਿਆਦਾ ਬਾਦਾਮ ਖਾਣ ਤੋਂ ਪਰਹੇਜ਼ ਕਰੋ।



ਬਾਦਾਮ ਖਾਣ ਨਾਲ ਕੁਝ ਲੋਕਾਂ ਨੂੰ ਐਲਰਜ਼ੀ ਅਤੇ ਖਾਰਸ਼ ਵਰਗੀ ਸਮੱਸਿਆ ਹੋ ਸਕਦੀ ਹੈ।



ਇਸ ਨਾਲ ਹੀ, ਕੁਝ ਨੂੰ ਸੋਜ ਅਤੇ ਸਾਹ ਲੈਣ ਵਿੱਚ ਵੀ ਮੁਸ਼ਕਲ ਹੋ ਸਕਦੀ ਹੈ।



ਜ਼ਿਆਦਾ ਮਾਤਰਾ 'ਚ ਬਾਦਾਮ ਦਾ ਸੇਵਨ ਕਰਨ ਨਾਲ ਬਲੋਟਿੰਗ, ਗੈਸ ਜਾਂ ਦਸਤ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।



ਜ਼ਿਆਦਾ ਬਾਦਾਮ ਖਾਣ ਨਾਲ ਗੁਰਦਿਆਂ 'ਚ ਪੱਥਰੀ ਬਣਨ ਦਾ ਖਤਰਾ ਰਹਿੰਦਾ ਹੈ।



ਜੇਕਰ ਤੁਸੀਂ ਬਾਦਾਮ ਦਾ ਜ਼ਿਆਦਾ ਸੇਵਨ ਕਰਦੇ ਹੋ, ਤਾਂ ਭਾਰ ਵਧਣ ਦੀ ਸੰਭਾਵਨਾ ਰਹਿੰਦੀ ਹੈ।



ਇਸ 'ਚ ਫਾਈਟਿਕ ਐਸਿਡ ਪਾਇਆ ਜਾਂਦਾ ਹੈ, ਜੋ ਸਰੀਰ ਦੇ ਹੋਰ ਮਹੱਤਵਪੂਰਨ ਖਣਿਜਾਂ ਅਤੇ ਪੌਸ਼ਟਿਕ ਤੱਤਾਂ ਦੇ ਸਮਾਈ ਵਿੱਚ ਰੁਕਾਵਟ ਪਾ ਸਕਦੇ ਹਨ।



ਜ਼ਿਆਦਾ ਮਾਤਰਾ 'ਚ ਬਾਦਾਮ ਖਾਣ ਨਾਲ ਸਰੀਰ 'ਚ ਕੈਲਸ਼ੀਅਮ, ਆਇਰਨ ਅਤੇ ਜ਼ਿੰਕ ਵਰਗੇ ਪੋਸ਼ਟਿਕ ਤੱਤਾਂ ਦੀ ਕਮੀ ਹੋ ਸਕਦੀ ਹੈ।