ਸਰਦੀਆਂ 'ਚ ਗਰਮ ਪਾਣੀ ਨਾਲ ਨਹਾਉਣਾ ਬਹੁਤ ਵਧੀਆ ਲੱਗਦਾ ਹੈ। ਇਸ ਨਾਲ ਸਰੀਰ ਨੂੰ ਰਾਹਤ ਮਹਿਸੂਸ ਹੁੰਦੀ ਹੈ।



ਬਹੁਤ ਸਾਲੇ ਲੋਕ ਇਸ ਗੱਲ ਤੋਂ ਅਣਜਾਣ ਹੁੰਦੇ ਹਨ ਕਿ ਬਹੁਤ ਜ਼ਿਆਦਾ ਗਰਮ ਪਾਣੀ ਦੀ ਵਰਤੋਂ ਸਾਡੀ ਚਮੜੀ ਅਤੇ ਪੈਰਾਂ ਦੀਆਂ ਅੱਡੀਆਂ ਲਈ ਸਹੀ ਨਹੀਂ ਹੈ।



ਆਓ ਜਾਣਦੇ ਹਾਂ ਕਿਉਂ ਨਹੀਂ ਜ਼ਿਆਦਾ ਪਾਣੀ ਨਾਲ ਨਹਾਉਣਾ ਚਾਹੀਦਾ ਅਤੇ ਕਿਵੇਂ ਆਪਣੀ ਚਮੜੀ ਨੂੰ ਬਚਾਉਣਾ ਹੈ।



ਗਰਮ ਪਾਣੀ ਦੀ ਵਰਤੋਂ ਕਰਕੇ ਚਮੜੀ ਤੋਂ ਅਸੈਂਸ਼ੀਅਲ ਤੇਲ ਨਿਕਲ ਜਾਂਦਾ ਹੈ, ਜਿਸ ਨਾਲ ਚਮੜੀ ਖੁਸ਼ਕ ਹੋ ਜਾਂਦੀ ਹੈ ਅਤੇ ਲਾਜ਼ਮੀ ਤੌਰ 'ਤੇ ਫਟ ਜਾਂਦੀ ਹੈ।



ਅੱਡੀਆਂ ਖਾਸ ਤੌਰ 'ਤੇ ਪ੍ਰਭਾਵਿਤ ਹੁੰਦੀ ਹੈ, ਕਿਉਂਕਿ ਉਹ ਆਸਾਨੀ ਨਾਲ ਫਟ ਜਾਂਦੀਆਂ ਹਨ।



ਨਹਾਉਣ ਲਈ ਬਹੁਤ ਗਰਮ ਪਾਣੀ ਦੀ ਬਜਾਏ ਕੋਸੇ ਪਾਣੀ ਦੀ ਵਰਤੋਂ ਕਰੋ।



ਕੋਸਾ ਪਾਣੀ ਚਮੜੀ ਦੀ ਕੋਮਲਤਾ ਨੂੰ ਬਰਕਰਾਰ ਰੱਖਦਾ ਹੈ ਅਤੇ ਚਮੜੀ 'ਚ ਨਮੀ ਬਣੀ ਰੱਖਦਾ ਹੈ।



ਨਹਾਉਣ ਦਾ ਸਮਾਂ 5-10 ਮਿੰਟਾਂ ਤੋਂ ਵੱਧ ਨਹੀਂ ਹੋਣਾ ਚਾਹੀਦਾ। ਜ਼ਿਆਦਾ ਦੇਰ ਨਹਾਉਣ ਕਰਕੇ ਚਮੜੀ ਦੀ ਨਮੀ ਵੀ ਖਤਮ ਹੋ ਜਾਂਦੀ ਹੈ।



ਚਮੜੀ ਦੀ ਨਮੀ ਬਣਾਈ ਰੱਖਣ ਲਈ ਮਾਇਸਚਰਾਈਜ਼ਰ ਦੀ ਵਰਤੋਂ ਬਹੁਤ ਫਾਇਦੇਮੰਦ ਹੁੰਦੀ ਹੈ।



ਖੁਸ਼ਕ ਅਤੇ ਫਟੀਆਂ ਹੋਈਆਂ ਅੱਡੀਆਂ ਦੀ ਚਮੜੀ ਤੋਂ ਬਚਣ ਲਈ, ਹਰ ਰਾਤ ਸੌਣ ਤੋਂ ਪਹਿਲਾਂ ਆਪਣੀ ਅੱਡੀਆਂ 'ਤੇ ਮੋਇਸਚਰਾਈਜ਼ਰ ਜਾਂ ਪੈਟਰੋਲੀਅਮ ਜੈਲੀ ਲਗਾਓ।