ਸਰ੍ਹੋਂ ਦੇ ਤੇਲ ਦਾ ਸੇਵਨ ਕਰਨਾ ਸਿਹਤ ਲਈ ਹੀ ਫਾਇਦੇਮੰਦ ਨਹੀਂ ਹੁੰਦਾ ਸਗੋਂ ਸਰੀਰ ‘ਤੇ ਲਗਾਉਣਾ ਵੀ ਬਹੁਤ ਲਾਭਕਾਰੀ ਹੈ। ਸਰੀਰ ਵਿਚ ਜਕੜਨ, ਦਰਦ ਜਾਂ ਮਾਸਪੇਸ਼ੀਆ ਵਿਚ ਕੋਈ ਸਮੱਸਿਆ ਹੁੰਦੀ ਹੈ ਤਾਂ ਇਨ੍ਹਾਂ ਸਮੱਸਿਆਵਾਂ ਵਿਚ ਸਰੀਰ ਦੀ ਸਰ੍ਹੋਂ ਦੇ ਤੇਲ ਨਾਲ ਮਾਲਿਸ਼ ਕਰਨ ਵਿਚ ਬਹੁਤ ਆਰਾਮ ਮਿਲਦਾ ਹੈ। ਜੇਕਰ ਤੁਸੀਂਰਾਤ ਵਿਚ ਸਰ੍ਹੋਂ ਦੇ ਤੇਲ ਨਾਲ ਪੈਰਾਂ ਤੇ ਪੈਰ ਦੀਆਂ ਤਲੀਆਂ ਵਿਚ ਸਰ੍ਹੋਂ ਦਾ ਤੇਲ ਲਗਾ ਕੇ 5-10 ਮਿੰਟ ਮਾਲਿਸ਼ ਕਰਦੇ ਹੋ ਤਾਂ ਇਸ ਨਾਲ ਥਕਾਵਟ ਦੂਰ ਹੁੰਦੀ ਹੈ। ਦਿਮਾਗ ਨੂੰ ਸ਼ਾਂਤ ਕਰਨ ਤੇ ਤਣਾਅ, ਚਿੰਤਾ ਵਰਗੀਆਂ ਸਮੱਸਿਆਵਾਂ ਤੋਂ ਰਾਹਤ ਲਈ ਸਰ੍ਹੋਂ ਦੇ ਤੇਲ ਨਾਲ ਪੈਰਾਂ ਦੀ ਮਾਲਸ਼ ਕਰਨ ਨਾਲ ਬਹੁਤ ਫਾਇਦਾ ਮਿਲਦਾ ਹੈ। ਸਰ੍ਹੋਂ ਦੇ ਤੇਲ ਨਾਲ ਮਾਲਿਸ਼ ਕਰਨ ਨਾਲ ਬਲੱਡ ਸਰਕੁਲੇਸ਼ਨ ਦੇ ਨਾਲ ਹੀ ਬਲੱਡ ਫਲੋਅ ਵੀ ਚੰਗਾ ਹੋ ਜਾਂਦਾ ਹੈ। ਸਰ੍ਹੋਂ ਦੇ ਤੇਲ ਨਾਲ ਪੈਰਾਂ ਦੀ ਮਾਲਿਸ਼ ਕਰਨ ਨਾਲ ਪੈਰਾਂ ਦੀ ਬੇਚੈਨੀ ਤੇ ਦਰਦ ਤੋਂ ਆਰਾਮ ਮਿਲਦਾ ਹੈ। ਸਿਰਫ ਇੰਨਾ ਹੀ ਨਹੀਂ ਇਸ ਨਾਲ ਦਬੀ ਹੋਈਆਂ ਨਸਾਂ ਤੇ ਬਲਾਕੇਜ ਨੂੰ ਖੋਲ੍ਹਣ ਵਿਚ ਮਦਦ ਮਿਲਦੀ ਹੈ ਜਿਸ ਨਾਲ ਨਸਾਂ ਵਿਚ ਦਰਦ ਤੋਂ ਛੁਟਕਾਰਾ ਮਿਲਦਾ ਹੈ। ਸਰ੍ਹੋਂ ਦੇ ਤੇਲ ਨਾਲ ਮਾਲਿਸ਼ ਕਰਨ ਨਾਲ ਅੱਡੀਆਂ ਤੇ ਜੋੜਾਂ ਦੀਆਂ ਹੱਡੀਆਂ ਨੂੰ ਮਜ਼ਬੂਤੀ ਮਿਲਦੀ ਹੈ।