ਜਿਨ੍ਹਾਂ ਨੂੰ ਰਾਤ ਨੂੰ ਪੂਰੀ ਨੀਂਦ ਆਉਂਦੀ ਹੈ, ਉਨ੍ਹਾਂ ਦੀ ਬਾਡੀ ਬਲਾਟ ਨਹੀਂ ਕਰਦੀ।

ਸਰੀਰ ਦੀ ਅੰਦਰੂਨੀ ਸੋਜ ਨੂੰ ਵੀ ਕੰਟਰੋਲ ਕੀਤਾ ਜਾਂਦਾ ਹੈ।

ਇਸ ਨਾਲ ਮੋਟਾਪੇ ਨੂੰ ਕੰਟਰੋਲ ਕਰਨ 'ਚ ਵੀ ਮਦਦ ਮਿਲਦੀ ਹੈ।

ਕਈ ਵੱਖ-ਵੱਖ ਅਧਿਐਨਾਂ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਜੋ ਲੋਕ ਪੂਰੀ ਨੀਂਦ ਨਹੀਂ ਲੈਂਦੇ, ਉਨ੍ਹਾਂ ਦਾ ਭਾਰ ਦੂਜੇ ਲੋਕਾਂ ਦੇ ਮੁਕਾਬਲੇ ਬਹੁਤ ਤੇਜ਼ੀ ਨਾਲ ਵਧਦਾ ਹੈ।

ਜਦੋਂ ਉਹ ਹਰ ਰੋਜ਼ 20 ਮਿੰਟ ਵਾਧੂ ਸੌਂਦੇ ਹਨ, ਤਾਂ ਉਨ੍ਹਾਂ ਵਿੱਚ ਅਗਲੇ ਦਿਨ ਫਾਸਟ ਫੂਡ ਜਾਂ ਸ਼ੂਗਰ ਨਾਲ ਭਰਪੂਰ ਭੋਜਨ ਖਾਣ ਦੀ ਇੱਛਾ ਘੱਟ ਹੁੰਦੀ ਹੈ

ਇਸ ਤਰ੍ਹਾਂ ਉਹ ਅਗਲੇ ਦਿਨ ਕਰੀਬ 10 ਗ੍ਰਾਮ ਘੱਟ ਖੰਡ ਖਾਂਦੇ ਹਨ।

6 ਤੋਂ 7 ਘੰਟੇ ਸੌਣ ਵਾਲੇ ਲੋਕ ਜੇਕਰ 20 ਮਿੰਟ ਵਾਧੂ ਸੌਂਦੇ ਹਨ, ਤਾਂ ਇਹ ਉਨ੍ਹਾਂ ਨੂੰ ਫਿੱਟ ਰਹਿਣ ਵਿਚ ਮਦਦ ਕਰੇਗਾ।

ਇਸ ਨਾਲ ਸਰੀਰ ਵਿੱਚ ਐਨਰਜੀ ਦਾ ਪੱਧਰ ਬਰਕਰਾਰ ਰਹਿੰਦਾ ਹੈ ਅਤੇ ਡਾਇਬਟੀਜ਼ ਦਾ ਖਤਰਾ ਵੀ ਘੱਟ ਹੁੰਦਾ ਹੈ।

ਕਾਰਬੋਹਾਈਡਰੇਟ ਅਤੇ ਫਾਸਟ ਫੂਡ ਦੀ ਲਾਲਸਾ ਘੱਟ ਹੋਣ ਕਾਰਨ ਤੇਲਯੁਕਤ ਅਤੇ ਆਟੇ ਵਾਲੇ ਭੋਜਨ ਸਰੀਰ ਵਿੱਚ ਨਹੀਂ ਜਾਂਦੇ

ਇਸ ਨਾਲ ਚਰਬੀ ਨਹੀਂ ਵਧਦੀ ਅਤੇ ਭਾਰ ਕੰਟਰੋਲ ਵਿੱਚ ਰਹਿੰਦਾ ਹੈ।

ਖੰਡ ਘੱਟ ਹੋਣ ਕਾਰਨ ਮਿੱਠੀਆਂ ਚੀਜ਼ਾਂ ਖਾਣ ਦੀ ਇੱਛਾ ਨਹੀਂ ਰਹਿੰਦੀ ਜਾਂ ਬਹੁਤ ਘੱਟ ਹੁੰਦੀ ਹੈ