ਅਸੀਂ ਸਾਰੇ ਰਾਤ ਨੂੰ ਚੈਨ ਦੀ ਨੀਂਦ ਸੌਣਾ ਚਾਹੁੰਦੇ ਹਾਂ ਮੌਸਮ ਦੇ ਬਦਲਣ ਦਾ ਅਸਰ ਤੁਹਾਡੀ ਨੀਂਦ ‘ਤੇ ਵੀ ਪੈਂਦਾ ਹੈ ਕੀ ਤੁਹਾਨੂੰ ਪਤਾ ਹੈ ਕਿ ਕਿਹੜੇ ਮੌਸਮ ਵਿੱਚ ਚੰਗੀ ਨੀਂਦ ਆਉਂਦੀ ਹੈ? ਇਇਸ ‘ਤੇ ਅਮਰੀਕਾ ਵਿੱਚ ਇੱਕ ਰਿਸਰਚ ਕੀਤੀ ਗਈ ਹੈ ਅਮਰੀਕਨ ਐਕੇਡਮੀ ਆਫ ਨਿਊਰੋਲੋਜੀ ਨੇ ਇਸ ‘ਤੇ ਰਿਸਰਚ ਕੀਤੀ ਹੈ ਉਨ੍ਹਾਂ ਨੇ ਸਾਲ ਦੇ ਚਾਰ ਮੌਸਮਾਂ ‘ਚ ਮਨੁੱਖਾਂ ਦੀ ਨੀਂਦ ‘ਤੇ ਸਟੱਡੀ ਕੀਤੀ ਜਨਰਲ ਨਿਊਰੋਲੋਜੀ ਵਿੱਚ ਰਿਪੋਰਟ ਪ੍ਰਕਾਸ਼ਿਤ ਹੋਈ ਹੈ ਇਸ ਰਿਸਰਚ ਵਿੱਚ ਪਾਇਆ ਗਿਆ ਹੈ ਕਿ ਗਰਮੀ ਵਿੱਚ ਲੋਕਾਂ ਨੂੰ ਆਸਾਨੀ ਨਾਲ ਨੀਂਦ ਨਹੀਂ ਆਉਂਦੀ ਹੈ ਉੱਥੇ ਹੀ ਠੰਡ ਵਿੱਚ ਲੋਕ ਆਸਾਨੀ ਨਾਲ ਆਪਣੀ ਨੀਂਦ ਪੂਰੀ ਕਰ ਲੈਂਦੇ ਹਨ ਰਿਸਰਚ ਵਿੱਚ ਸ਼ਾਮਲ ਹੋਏ ਲੋਕਾਂ ਨੇ ਠੰਡ ਵਿੱਚ ਗਰਮੀ ਦੇ ਮੁਤਾਬਕ 5 ਮਿੰਟ ਵੱਧ ਨੀਂਦ ਲਈ ਹੈ