ਅੱਡੀਆਂ 'ਚ ਦਰਦ ਹੋਣ ਨਾਲ ਇਨਸਾਨ ਨੂੰ ਚਲਣ ਫਿਰਣ 'ਚ ਸਮੱਸਿਆ ਹੋਣ ਲੱਗਦੀ ਹੈ।



ਅਸੀਂ ਤੁਹਾਨੂੰ ਦੱਸਾਂਗੇ ਕਿ ਅੱਡੀ 'ਚ ਦਰਦ ਕਿਸ ਚੀਜ਼ ਦੀ ਕਮੀ ਕਾਰਨ ਹੁੰਦਾ ਹੈ। ਇਸ ਦੇ ਨਾਲ ਹੀ ਅਸੀਂ ਤੁਹਾਨੂੰ ਇਸ ਨੂੰ ਠੀਕ ਕਰਨ ਦੇ ਘਰੇਲੂ ਨੁਸਖੇ ਵੀ ਦੱਸਾਂਗੇ।



ਅੱਡੀ ਵਿੱਚ ਦਰਦ ਵਿਟਾਮਿਨ ਡੀ ਦੀ ਕਮੀ ਦਾ ਕਾਰਨ ਹੈ। ਵਿਟਾਮਿਨ ਡੀ ਦੀ ਕਮੀ ਨਾਲ ਆਸਣ ਸੰਤੁਲਨ ਅਤੇ ਮਾਸਪੇਸ਼ੀਆਂ ਵਿੱਚ ਗੜਬੜੀ ਵੀ ਹੋ ਸਕਦੀ ਹੈ।



ਵਿਟਾਮਿਨ ਡੀ ਦੀ ਕਮੀ ਕਾਰਨ ਹੱਡੀਆਂ ਅਤੇ ਅੱਡੀ ਵਿੱਚ ਤੇਜ਼ ਦਰਦ ਹੁੰਦਾ ਹੈ।



ਤੁਹਾਡੀ ਜਾਣਕਾਰੀ ਲਈ ਤੁਹਾਨੂੰ ਦੱਸ ਦੇਈਏ ਕਿ ਵਿਟਾਮਿਨ ਸੀ ਅਤੇ ਵਿਟਾਮਿਨ ਬੀ3 ਦੀ ਕਮੀ ਦੇ ਕਾਰਨ ਅੱਡੀ ਦਾ ਦਰਦ ਹੁੰਦਾ ਹੈ।



ਵਿਟਾਮਿਨ ਸੀ ਦੀ ਕਮੀ ਦੇ ਕਾਰਨ ਸਰੀਰ ਵਿੱਚ ਕੈਲਸ਼ੀਅਮ ਨਹੀਂ ਬਣਦਾ ਹੈ ਅਤੇ ਵਿਟਾਮਿਨ ਬੀ3 ਦੀ ਕਮੀ ਦੇ ਕਾਰਨ ਅੱਡੀ ਫਟਣ ਲੱਗਦੀ ਹੈ।



ਤੁਸੀਂ ਘਰੇਲੂ ਨੁਸਖਿਆਂ ਦੀ ਮਦਦ ਨਾਲ ਇਸ ਨੂੰ ਠੀਕ ਕਰ ਸਕਦੇ ਹੋ। ਇਸ ਦੇ ਲਈ ਸਭ ਤੋਂ ਪਹਿਲਾਂ ਤੁਹਾਨੂੰ ਆਪਣੀ ਖੁਰਾਕ ਵਿੱਚ ਸੁਧਾਰ ਕਰਨਾ ਹੋਵੇਗਾ।



ਗਰਮ ਪਾਣੀ 'ਚ ਨਮਕ ਪਾ ਕੇ ਪੈਰਾਂ ਨੂੰ ਕੁਝ ਮਿੰਟਾਂ ਲਈ ਰੱਖੋ, ਇਸ ਤਰ੍ਹਾਂ ਤੁਹਾਨੂੰ ਦਰਦ ਤੋਂ ਰਾਹਤ ਮਿਲੇਗੀ।



ਸਰ੍ਹੋਂ ਦੇ ਤੇਲ 'ਚ ਲਸਣ ਪਾ ਕੇ ਚੰਗੀ ਤਰ੍ਹਾਂ ਪਕਾਓ ਅਤੇ ਇਸ ਨੂੰ ਦਰਦ ਵਾਲੀ ਅੱਡੀ ਦੀ ਮਾਲਿਸ਼ ਕਰੋ, ਇਸ ਨਾਲ ਤੁਹਾਨੂੰ ਬਹੁਤ ਆਰਾਮ ਮਿਲੇਗਾ।



ਦਰਦ ਨੂੰ ਦੂਰ ਭਜਾਉਣ ਲਈ ਪਿਆਜ਼, ਨਿੰਬੂ ਅਤੇ ਨਮਕ ਦਾ ਇਕ ਪੇਸਟ ਬਣਾਓ। ਇਸ ਪੇਸਟ ਨੂੰ ਰਾਤ ਨੂੰ ਸੌਂਣ ਤੋਂ ਪਹਿਲਾਂ ਪੈਰਾਂ 'ਤੇ ਲਗਾਓ। ਸਵੇਰੇ ਉੱਠ ਕੇ ਇਸ ਨੂੰ ਧੋ ਲਓ। ਕੁਝ ਹੀ ਦਿਨਾਂ 'ਚ ਇਸ ਤੋਂ ਰਾਹਤ ਮਿਲੇਗੀ