ਬਦਲਦੇ ਮੌਸਮ ਕਾਰਨ ਬੁਖਾਰ ਹੋਣਾ ਆਮ ਗੱਲ ਹੈ ਪਰ ਸਹੀ ਜਾਣਕਾਰੀ ਨਾ ਹੋਣ ਕਾਰਨ ਲੋਕ ਬਖਾਰ ਹੁੰਦਿਆਂ ਹੀ ਬਹੁਤ ਘਬਰਾ ਰਹੇ ਹਨ ਤੇ ਸਿੱਧੇ ਡਾਕਟਰ ਕੋਲ ਚਲੇ ਜਾਂਦੇ ਹਨ।



ਡਾਕਟਰ ਵੀ ਮਹਿੰਗੀਆਂ ਦਵਾਈਆਂ ਦੇ ਦਿੰਦੇ ਹਨ ਜਿਸ ਨਾਲ ਸਾਈਡ ਇਫੈਕਟ ਵੀ ਹੁੰਦੇ ਹਨ।



ਬਹੁਤੇ ਲੋਕ ਨਹੀਂ ਜਾਣਦੇ ਕਿ ਬੁਖਾਰ ਦਾ ਇਲਾਜ ਉਨ੍ਹਾਂ ਦੀ ਰਸੋਈ ਵਿੱਚ ਹੀ ਮੌਜੂਦ ਹੈ।



ਇਸ ਲਈ ਅੱਜ ਅਸੀਂ ਤੁਹਾਨੂੰ ਬੁਖਾਰ ਤੋਂ ਛੁਟਕਾਰਾ ਪਾਉਣ ਲਈ ਕੁਝ ਪ੍ਰਭਾਵਸ਼ਾਲੀ ਘਰੇਲੂ ਨੁਸਖਿਆਂ ਬਾਰੇ ਦੱਸਣ ਜਾ ਰਹੇ ਹਾਂ। ਇਨ੍ਹਾਂ ਘਰੇਲੂ ਨੁਸਖਿਆਂ ਨੂੰ ਅਪਣਾ ਕੇ ਤੁਸੀਂ ਜਲਦੀ ਠੀਕ ਹੋ ਸਕਦੇ ਹੋ।



ਗਿਲੋਏ ਬੁਖਾਰ ਉਤਾਰਨ ਲਈ ਬਹੁਤ ਪ੍ਰਭਾਵਸ਼ਾਲੀ ਮੰਨਿਆ ਜਾਂਦਾ ਹੈ। ਗਿਲੋਏ 'ਚ ਕਈ ਔਸ਼ਧੀ ਗੁਣ ਹੁੰਦੇ ਹਨ ਜੋ ਸਾਡੇ ਸਰੀਰ ਦੀ ਰੋਗ ਪ੍ਰਤੀਰੋਧਕ ਸਮਰੱਥਾ ਨੂੰ ਵਧਾ ਕੇ ਬੁਖਾਰ ਨੂੰ ਦੂਰ ਕਰਨ 'ਚ ਅਹਿਮ ਭੂਮਿਕਾ ਨਿਭਾਉਂਦੇ ਹਨ।



ਗਿਲੋਏ ਦੀਆਂ ਵੇਲਾਂ ਨੂੰ ਲਗਪਗ 400 ਮਿਲੀਲੀਟਰ ਪਾਣੀ ਵਿੱਚ ਉਬਾਲੋ। ਇਸ ਨੂੰ 400 ਤੋਂ 100 ਮਿ.ਲੀ. ਰਹਿ ਜਾਣ ਤੱਕ ਉਬਾਲੋ। ਹੁਣ ਤੁਸੀਂ ਇਸ ਦਾ ਸੇਵਨ ਕਰ ਸਕਦੇ ਹੋ। ਇਹ ਬੁਖਾਰ ਨੂੰ ਦੂਰ ਕਰਨ ਵਿੱਚ ਪ੍ਰਭਾਵਸ਼ਾਲੀ ਢੰਗ ਨਾਲ ਕੰਮ ਕਰਦਾ ਹੈ।



ਕਾਲੀ ਮਿਰਚ ਦੀ ਵਰਤੋਂ ਪੁਰਾਣੇ ਸਮੇਂ ਤੋਂ ਬੁਖਾਰ ਵਿੱਚ ਕੀਤੀ ਜਾਂਦੀ ਰਹੀ ਹੈ। ਜੇਕਰ ਤੁਸੀਂ ਬੁਖਾਰ ਨਾਲ ਜੂਝ ਰਹੇ ਹੋ ਤਾਂ ਕਾਲੀ ਮਿਰਚ ਦਾ ਸੇਵਨ ਕਰਨ ਨਾਲ ਰਾਹਤ ਮਿਲ ਸਕਦੀ ਹੈ।



ਇਕ ਚਮਚ ਕਾਲੀ ਮਿਰਚ ਪਾਊਡਰ, ਇਕ ਚਮਚ ਹਲਦੀ, ਇਕ ਚਮਚ ਸੁੱਕਾ ਅਦਰਕ ਪਾਊਡਰ ਨੂੰ ਇਕ ਕੱਪ ਪਾਣੀ 'ਚ ਉਬਾਲ ਲਓ। ਜਦੋਂ ਇਹ ਪਾਣੀ ਅੱਧਾ ਰਹਿ ਜਾਵੇ ਤਾਂ ਇਸ ਨੂੰ ਠੰਢਾ ਕਰਕੇ ਹੌਲੀ-ਹੌਲੀ ਪੀਂਦੇ ਰਹੋ।



ਬੁਖਾਰ ਹੋਣ 'ਤੇ ਤੁਲਸੀ ਦੀਆਂ 5-7 ਪੱਤੀਆਂ ਨੂੰ ਇਕ ਲੀਟਰ ਪਾਣੀ 'ਚ ਪਾ ਕੇ ਉਸ 'ਚ ਇਕ ਚਮਚ ਲੌਂਗ ਦਾ ਪਾਊਡਰ ਮਿਲਾ ਲਓ। ਇਸ ਮਿਸ਼ਰਣ ਨੂੰ ਚੰਗੀ ਤਰ੍ਹਾਂ ਉਬਾਲੋ ਤੇ ਠੰਢਾ ਹੋਣ ਦਿਓ। ਹੁਣ ਤੁਸੀਂ ਦੋ ਘੰਟੇ ਦੇਰੀ ਨਾਲ ਇਸ ਦਾ ਅੱਧਾ ਕੱਪ ਪੀਂਦੇ ਰਹੋ। ਅਜਿਹਾ ਕਰਨ ਨਾਲ ਤੁਹਾਨੂੰ ਕਾਫੀ ਰਾਹਤ ਮਿਲੇਗੀ।



ਅਦਰਕ ਬੁਖਾਰ ਨੂੰ ਦੂਰ ਕਰਨ ਵਿੱਚ ਪ੍ਰਭਾਵਸ਼ਾਲੀ ਭੂਮਿਕਾ ਨਿਭਾਉਂਦਾ ਹੈ। ਬੁਖਾਰ ਹੋਣ 'ਤੇ ਅਦਰਕ ਦਾ ਪੇਸਟ ਬਣਾ ਕੇ ਉਸ 'ਚ ਥੋੜ੍ਹਾ ਜਿਹਾ ਸ਼ਹਿਦ ਮਿਲਾ ਲਓ। ਥੋੜ੍ਹੀ ਦੇਰ ਦੇ ਅੰਤਰਾਲ 'ਤੇ ਇਸ ਮਿਸ਼ਰਣ ਦਾ ਸੇਵਨ ਕਰਦੇ ਰਹੋ। ਅਜਿਹਾ ਕਰਨ ਨਾਲ ਤੁਹਾਨੂੰ ਜਲਦੀ ਆਰਾਮ ਮਿਲੇਗਾ।