ਬਿੱਗ ਬੌਸ ਫੇਮ ਸ਼ਾਲੀਨ ਭਨੋਟ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਹਨ। ਉਨ੍ਹਾਂ ਦੀ ਚੰਗੀ ਫੈਨ ਫਾਲਵਿੰਗ ਹੈ।



ਸ਼ਾਲੀਨ ਭਨੋਟ ਨੇ ਆਪਣੇ ਕਾਰ ਕਲੈਕਸ਼ਨ 'ਚ ਇੱਕ ਹੋਰ ਲਗਜ਼ਰੀ ਕਾਰ ਸ਼ਾਮਲ ਕੀਤੀ ਹੈ।



ਟੀਵੀ ਸਟਾਰ ਸ਼ਾਲੀਨ ਭਨੋਟ ਆਪਣੇ ਘਰ ਇੱਕ ਚਮਕਦਾਰ ਲਗਜ਼ਰੀ ਕਾਰ ਲੈ ਕੇ ਆਏ ਹਨ। ਜਿਸ ਦੀਆਂ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਨੇ।



ਫੈਨਜ਼ ਤੇ ਕਲਾਕਾਰ ਸ਼ਾਲੀਨ ਭਨੋਟ ਨੂੰ ਨਵੀਂ ਕਾਰ ਲਈ ਵਧਾਈਆਂ ਦੇ ਰਹੇ ਹਨ।



ਸ਼ਾਲੀਨ ਨੇ ਇਸ ਵਾਰ ਆਪਣੀ ਕਲੈਕਸ਼ਨ 'ਚ ਜਿਸ ਕਾਰ ਨੂੰ ਜੋੜਿਆ ਹੈ, ਉਸ ਦਾ ਨਾਂ ਹੈ- ਨਿਊ ਮਹਿੰਦਰਾ ਸਕਾਰਪੀਓ।



ਸ਼ਾਲੀਨ ਦੀ ਇਸ ਗੱਡੀ ਦੀ ਕੀਮਤ 16 ਤੋਂ 18.31 ਲੱਖ ਦੇ ਵਿਚਕਾਰ ਹੈ। 2184 ਸੀਸੀ ਇੰਜਣ ਵਾਲੀ ਇਸ ਗੱਡੀ ਵਿੱਚ 7 ਤੋਂ 9 ਲੋਕਾਂ ਦੇ ਬੈਠਣ ਦੀ ਵਿਵਸਥਾ ਹੈ।



ਤੁਹਾਨੂੰ ਦੱਸ ਦੇਈਏ, ਸ਼ਾਲੀਨ ਭਨੋਟ ਕੋਲ ਅਜਿਹੀਆਂ ਹੋਰ ਵੀ ਕਈ ਲਗਜ਼ਰੀ ਗੱਡੀਆਂ ਹਨ।



ਸ਼ਾਲੀਨ ਹੁਣ ਤੱਕ ਜਿਸ ਕਾਰ ਦੀ ਜ਼ਿਆਦਾ ਵਰਤੋਂ ਕਰ ਰਹੀ ਸੀ, ਉਹ ਉਸ ਦੀ ਮਰਸਡੀਜ਼ ਈ 220 ਹੈ।



ਸ਼ਾਲੀਨ ਦੀ ਮਲਕੀਅਤ ਵਾਲੀ ਦੂਜੀ ਸਭ ਤੋਂ ਮਹਿੰਗੀ ਕਾਰ ਔਡੀ ਏ6 ਹੈ। ਇਸ ਗੱਡੀ ਦੀ ਕੀਮਤ 59.84 ਲੱਖ ਤੋਂ 65.81 ਲੱਖ ਰੁਪਏ ਦੇ ਵਿਚਕਾਰ ਦੱਸੀ ਜਾ ਰਹੀ ਹੈ।



ਦੱਸ ਦੇਈਏ, ਸ਼ਾਲੀਨ ਨੇ ਬਿੱਗ ਬੌਸ ਦੇ ਸੀਜ਼ਨ 16 ਤੋਂ ਕਾਫੀ ਪ੍ਰਸਿੱਧੀ ਹਾਸਲ ਕੀਤੀ ਹੈ। ਉਹ ਕਈ ਟੀਵੀ ਸ਼ੋਅਜ਼ ਵਿੱਚ ਨਜ਼ਰ ਆ ਚੁੱਕੇ ਹਨ।