ਬਿੱਗ ਬੌਸ 13 ਫੇਮ ਜੋੜੇ ਆਸਿਮ ਰਿਆਜ਼ ਅਤੇ ਹਿਮਾਂਸ਼ੀ ਖੁਰਾਣਾ ਦਾ ਬ੍ਰੇਕਅੱਪ ਹੋ ਗਿਆ ਹੈ। ਸਾਲਾਂ ਤੱਕ ਇਕੱਠੇ ਰਹਿਣ ਤੋਂ ਬਾਅਦ ਦੋਵੇਂ ਵੱਖ ਹੋ ਗਏ ਹਨ।



ਇਸ ਖਬਰ ਤੋਂ ਬਾਅਦ ਆਸਿਮ ਅਤੇ ਹਿਮਾਂਸ਼ੀ ਦੇ ਪ੍ਰਸ਼ੰਸਕ ਕਾਫੀ ਹੈਰਾਨ ਹਨ। ਹਿਮਾਂਸ਼ੀ ਨੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਸ਼ੇਅਰ ਕਰਕੇ ਇਸ ਖਬਰ ਦੀ ਪੁਸ਼ਟੀ ਕੀਤੀ ਹੈ।



ਹਿਮਾਂਸ਼ੀ ਨੇ ਪੋਸਟ ਕਰਕੇ ਲਿਖਿਆ- 'ਹਾਂ, ਅਸੀਂ ਹੁਣ ਇਕੱਠੇ ਨਹੀਂ ਹਾਂ। ਅਸੀਂ ਜੋ ਵੀ ਸਮਾਂ ਇਕੱਠੇ ਬਿਤਾਇਆ ਉਹ ਬਹੁਤ ਵਧੀਆ ਸੀ, ਪਰ ਹੁਣ ਅਸੀਂ ਇਕੱਠੇ ਨਹੀਂ ਹਾਂ।



ਸਾਡੇ ਰਿਸ਼ਤੇ ਦੀ ਯਾਤਰਾ ਸ਼ਾਨਦਾਰ ਰਹੀ ਅਤੇ ਅਸੀਂ ਆਪਣੀ ਜ਼ਿੰਦਗੀ 'ਚ ਅੱਗੇ ਵਧ ਰਹੇ ਹਾਂ।



ਅਸੀਂ ਆਪੋ-ਆਪਣੇ ਧਰਮਾਂ ਦਾ ਸਤਿਕਾਰ ਕਰਦੇ ਹੋਏ ਆਪਣੇ ਵੱਖੋ-ਵੱਖਰੇ ਧਾਰਮਿਕ ਵਿਸ਼ਵਾਸਾਂ ਕਾਰਨ ਆਪਣੇ ਪਿਆਰ ਦੀ ਕੁਰਬਾਨੀ ਦੇ ਰਹੇ ਹਾਂ।



ਸਾਡੇ ਕੋਲ ਇੱਕ ਦੂਜੇ ਦੇ ਵਿਰੁੱਧ ਕੁਝ ਨਹੀਂ ਹੈ। ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਤੁਸੀਂ ਸਾਡੀ ਨਿੱਜਤਾ ਦਾ ਆਦਰ ਕਰੋ। ਹਿਮਾਂਸ਼ੀ।



ਤੁਹਾਨੂੰ ਦੱਸ ਦਈਏ ਕਿ ਹਿਮਾਂਸ਼ੀ ਅਤੇ ਆਸਿਮ ਨੂੰ ਪ੍ਰਸ਼ੰਸਕਾਂ ਨੇ ਬਹੁਤ ਪਿਆਰ ਦਿੱਤਾ ਹੈ। ਪ੍ਰਸ਼ੰਸਕ ਉਨ੍ਹਾਂ ਨੂੰ 'ਅਸੀਮਾਂਸ਼ੀ' ਕਹਿੰਦੇ ਸਨ।



ਦੋਵਾਂ ਦੀਆਂ ਤਸਵੀਰਾਂ ਅਤੇ ਵੀਡੀਓਜ਼ ਕਾਫੀ ਵਾਇਰਲ ਹੁੰਦੀਆਂ ਰਹਿੰਦੀਆਂ ਸਨ। 'ਬਿੱਗ ਬੌਸ 13' ਤੋਂ ਦੋਵਾਂ ਵਿਚਾਲੇ ਪਿਆਰ ਦਾ ਸਫਰ ਸ਼ੁਰੂ ਹੋਇਆ ਸੀ।



ਹਿਮਾਂਸ਼ੀ ਸ਼ੋਅ 'ਚ ਵਾਈਲਡ ਕਾਰਡ ਪ੍ਰਤੀਯੋਗੀ ਸੀ। ਆਸਿਮ ਨੂੰ ਹਿਮਾਂਸ਼ੀ ਨਾਲ ਪਿਆਰ ਹੋ ਗਿਆ ਸੀ ਅਤੇ ਪੂਰੇ ਸੀਜ਼ਨ ਦੌਰਾਨ ਉਸ ਨਾਲ ਫਲਰਟ ਕਰਦੇ ਦੇਖਿਆ ਗਿਆ ਸੀ।



ਉਸ ਸਮੇਂ ਹਿਮਾਂਸ਼ੀ ਦੀ ਮੰਗਣੀ ਕਿਸੇ ਹੋਰ ਨਾਲ ਸੀ। ਪਰ ਬਾਅਦ ਵਿੱਚ ਹਿਮਾਂਸ਼ੀ ਨੇ ਆਪਣੀ ਮੰਗਣੀ ਤੋੜ ਕੇ ਆਸਿਮ ਨਾਲ ਆਉਣ ਦਾ ਫੈਸਲਾ ਕੀਤਾ।