ਮਹਾਨ ਅਦਾਕਾਰਾ ਮੋਨਾ ਸਿੰਘ ਨੇ ਹਾਲ ਹੀ ਵਿੱਚ ਮਸ਼ਹੂਰ ਫਿਲਮ '3 ਇਡੀਅਟਸ' ਬਾਰੇ ਇੱਕ ਮਜ਼ਾਕੀਆ ਕਿੱਸਾ ਸਾਂਝਾ ਕੀਤਾ ਹੈ।



'ਜੱਸੀ ਜੈਸੀ ਕੋਈ ਨਹੀਂ' ਅਦਾਕਾਰਾ ਨੇ ਫਿਲਮ 'ਚ ਕਰੀਨਾ ਕਪੂਰ ਖਾਨ ਦੀ ਭੈਣ ਦਾ ਕਿਰਦਾਰ ਨਿਭਾਇਆ ਸੀ।



ਫਿਲਮ 'ਚ ਆਪਣੇ ਡਿਲੀਵਰੀ ਸੀਨ ਨੂੰ ਯਾਦ ਕਰਦੇ ਹੋਏ ਮੌਨਾ ਨੇ ਦੱਸਿਆ ਕਿ ਫਿਲਮ ਦੇ ਸੀਨ ਦੌਰਾਨ ਉਸ ਨੇ ਪੂਰੇ ਸਰਦਾਰਨੀ ਹੋਣ ਦੇ ਜੋਸ਼ ਨਾਲ ਆਮਿਰ ਖਾਨ ਨੂੰ ਜ਼ੋਰਦਾਰ ਥੱਪੜ ਮਾਰਿਆ ਸੀ।



ਹਾਲ ਹੀ 'ਚ ਹਿਊਮਨਜ਼ ਆਫ ਬਾਂਬੇ ਨਾਲ ਗੱਲਬਾਤ ਦੌਰਾਨ ਅਦਾਕਾਰਾ ਨੇ ਕਿਹਾ, 'ਆਮਿਰ ਸਰ ਨੇ ਮੈਨੂੰ ਕਿਹਾ, ਮੋਨਾ, ਮੋਨਾ ਤੂੰ ਮੇਰੇ ਥੱਪੜ ਮਾਰ।



ਮੈਂ ਉਸ ਨੂੰ ਹੌਲੀ-ਹੌਲੀ ਥੱਪੜ ਮਾਰਿਆ। ਪਰ ਉਸਨੂੰ ਮੇਰਾ ਹੌਲੀ ਥੱਪੜ ਮਾਰਨਾ ਪਸੰਦ ਨਹੀਂ ਆਇਆ।



ਇਸ ਲਈ ਉਸਨੇ ਕਿਹਾ ਕਿ 'ਮੋਨਾ ਮੈਨੂੰ ਜ਼ੋਰਦਾਰ ਥੱਪੜ ਚਾਹੀਦਾ ਹੈ।' ਫਿਰ ਮੈਂ ਸ਼ਾਹੀ ਮੂਡ ਵਿਚ ਆ ਗਈ ਅਤੇ ਉਸ ਦੀ ਗੱਲ੍ਹ 'ਤੇ ਜ਼ੋਰਦਾਰ ਥੱਪੜ ਮਾਰਿਆ।



ਮੋਨਾ ਅੱਗੇ ਕਹਿੰਦੀ ਹੈ, 'ਮੈਨੂੰ ਯਾਦ ਹੈ ਜਿਵੇਂ ਹੀ ਮੈਂ ਥੱਪੜ ਮਾਰਿਆ, ਆਮਿਰ ਸਰ ਦੇ ਬਾਡੀਗਾਰਡ ਨੇ ਮੈਨੂੰ ਘੂਰ ਕੇ ਦੇਖਣਾ ਸ਼ੁਰੂ ਕਰ ਦਿੱਤਾ।



ਆਮਿਰ ਨੇ ਅਦਾਕਾਰੀ ਜਾਰੀ ਰੱਖੀ ਕਿਉਂਕਿ ਉਨ੍ਹਾਂ ਨੂੰ ਮੇਰਾ ਜ਼ੋਰਦਾਰ ਥੱਪੜ ਮਾਰਨਾ ਪਸੰਦ ਆਇਆ।



ਉਹ ਚਾਹੁੰਦੇ ਸੀ ਕਿ ਇਹ ਅਸਲੀ ਲੱਗੇ ਅਤੇ ਮੈਂ ਇਸ ਨੂੰ ਅਸਲੀ ਵਾਂਗ ਫੀਲ ਕਰਨ ਤੇ ਕਰਾਉਣ ਲਈ ਪੂਰੀ ਜਾਨ ਲਗਾ ਦਿੱਤੀ।



ਮੋਨਾ ਨੇ ਇਕ ਇੰਟਰਵਿਊ 'ਚ ਦੱਸਿਆ ਸੀ ਕਿ '3 ਇਡੀਅਟਸ' ਦੇ ਸੈੱਟ 'ਤੇ ਆਮਿਰ ਖਾਨ ਨੇ ਉਸ ਨੂੰ ਝਿੜਕਿਆ ਸੀ। ਦਰਅਸਲ ਮੋਨਾ ਨੇ ਆਮਿਰ ਨੂੰ ਪੁੱਛਿਆ ਸੀ ਕਿ ਅਸੀਂ ਇੰਨੀ ਰਿਹਰਸਲ ਕਿਉਂ ਕਰ ਰਹੇ ਹਾਂ? ਇਹ ਸੁਣ ਕੇ ਆਮਿਰ ਖਾਨ ਗੁੱਸੇ 'ਚ ਆ ਗਏ। ਉਸ ਨੇ ਮੋਨਾ ਨੂੰ ਜਵਾਬ ਦਿੱਤਾ, 'ਕੀ ਗੱਲ ਕਰ ਰਹੇ ਹੋ?' ਇਹ ਇੱਕ ਫਿਲਮ ਹੈ। ਕੋਈ ਟੀਵੀ ਸ਼ੋਅ ਨਹੀਂ ਹੈ ਜੋ ਕੱਲ੍ਹ ਪ੍ਰਸਾਰਿਤ ਕੀਤਾ ਜਾਣਾ ਹੈ।