ਪੰਜਾਬੀ ਸਿੰਗਰ ਤੇ ਐਕਟਰ ਦਿਲਜੀਤ ਦੋਸਾਂਝ ਅਕਸਰ ਹੀ ਸੁਰਖੀਆਂ 'ਚ ਬਣੇ ਰਹਿੰਦੇ ਹਨ। ਦਿਲਜੀਤ ਲਈ ਸਾਲ 2023 ਬੇਹਤਰੀਨ ਰਿਹਾ ਹੈ। ਉਨ੍ਹਾਂ ਨੇ ਇਸ ਸਾਲ ਅਪ੍ਰੈਲ ਮਹੀਨੇ 'ਚ ਕੈਲੀਫੋਰਨੀਆ ਦੇ ਕੋਚੈਲਾ ਮਿਊਜ਼ਿਕ ਫੈਸਟੀਵਲ 'ਚ ਪਰਫਾਰਮ ਕੀਤਾ ਸੀ। ਇਸ ਤੋਂ ਬਾਅਦ ਦਿਲਜੀਤ ਗਲੋਬਲ ਆਈਕਨ ਬਣ ਕੇ ਉੱਭਰੇ ਹਨ। ਇੰਨੀਂ ਜ਼ਿਆਦਾ ਕਾਮਯਾਬੀ ਦੇ ਬਾਵਜੂਦ ਦਿਲਜੀਤ ਉਨ੍ਹਾਂ ਸੈਲੇਬਸ ਦੇ ਵਿੱਚੋਂ ਇੱਕ ਹਨ, ਜੋ ਬੇਹੱਦ ਨਾਈਸ ਤੇ ਡਾਊਨ ਟੂ ਅਰਥ ਹਨ। ਇਸ ਦਾ ਪਤਾ ਦਿਲਜੀਤ ਦੀ ਤਾਜ਼ਾ ਵੀਡੀਓ ਦੇਖ ਕੇ ਲੱਗਦਾ ਹੈ, ਜਿਸ ਵਿੱਚ ਦੋਸਾਂਝਵਾਲਾ ਆਪਣੇ ਫੈਨਜ਼ ਨੂੰ ਮਿਲਦਾ ਨਜ਼ਰ ਆ ਰਿਹਾ ਹੈ। ਦਿਲਜੀਤ ਦੋਸਾਂਝ ਨੇ ਖੁਦ ਇਸ ਵੀਡੀਓ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤਾ ਹੈ, ਜਿਸ ਵਿੱਚ ਉਹ ਆਪਣੇ ਫੈਨਜ਼ ਨੂੰ ਮਿਲਦੇ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਆਪਣੇ ਫੈਨਜ਼ ਦੇ ਨਾਲ ਸੜਕ ;ਤੇ ਮੁਲਾਕਾਤ ਕੀਤੀ। ਕਿਸੇ ਨੂੰ ਉਨ੍ਹਾਂ ਨੇ ਸਿਰ ਝੁਕਾ ਕੇ ਗ੍ਰੀਟ ਕੀਤਾ, ਕਿਸੇ ਨੂੰ ਗਲ ਨਾਲ ਲਾਇਆ ਅਤੇ ਸਭ ਦੇ ਨਾਲ ਤਸਵੀਰਾਂ ਖਿਚਵਾਈਆਂ। ਇਸ ਦਰਮਿਆਨ ਇੱਕ ਫੀਮੇਲ ਫੈਨ, ਜੋ ਕਿ ਦਿਲਜੀਤ ਨੂੰ ਮਿਲ ਕੇ ਭਾਵੁਕ ਹੋ ਗਈ, ਉਸ ਨੂੰ ਦਿਲਜੀਤ ਨੇ ਤੁਰੰਤ ਗਲੇ ਲਗਾ ਲਿਆ। ਦੇਖੋ ਇਹ ਵੀਡੀਓ: