ਕੀ ਤੁਹਾਨੂੰ ਪਤਾ ਹੈ ਕਿ ਮਨਮੋਹਨ ਵਾਰਿਸ ਦੇ ਨਾਮ ਇੱਕ ਬੇਹੱਦ ਖਾਸ ਰਿਕਾਰਡ ਹੈ, ਉਹ ਰਿਕਾਰਡ ਇਹ ਹੈ ਕਿ ਵਾਰਿਸ ਬ੍ਰਦਰਜ਼ ਹੀ ਉਹ ਗਾਇਕ ਹਨ,



ਜਿਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਡਿਜੀਟਲ ਯੁੱਗ ਵਿੱਚ ਪਹੁੰਚਾਇਆ ਸੀ। ਜੀ ਹਾਂ, ਮਨਮੋਹਨ ਵਾਰਿਸ ਉਹ ਗਾਇਕ ਹਨ,



ਜਿਨ੍ਹਾਂ ਦੇ ਗਾਣੇ ਦੀ ਪਹਿਲੀ ਵਾਰ ਵੀਡੀਓ ਬਣੀ ਸੀ ਅਤੇ ਇਸ ਤੋਂ ਬਾਅਦ ਹੀ ਪੰਜਾਬੀ ਗੀਤਾਂ ਦੀ ਵੀਡੀਓਜ਼ ਬਣਨੀਆਂ ਸ਼ੁਰੂ ਹੋਈਆਂ ਸੀ। ਆਓ ਹੁਣ ਤੁਹਾਨੂੰ ਦੱਸਦੇ ਹਾਂ ਕਿਹੜਾ ਸੀ ਉਹ ਗੀਤ:



ਉਹ ਗੀਤ ਮਨਮੋਹਨ ਵਾਰਿਸ ਦਾ ਆਲ ਟਾਈਮ ਸੁਪਰਹਿੱਟ ਗਾਣਾ 'ਕਿਤੇ ਕੱਲੀ ਬਹਿ ਕੇ ਸੋਚੀਂ ਨੀ ਅਸੀਂ ਕੀ ਨੀ ਕੀਤਾ ਤੇਰੇ ਲਈ'।



ਇਹ ਪੰਜਾਬੀ ਇੰਡਸਟਰੀ ਦਾ ਪਹਿਲਾ ਗਾਣਾ ਬਣਿਆ ਜਿਸ ਦੀ ਵੀਡੀਓ ਸਾਹਮਣੇ ਆਈ। ਇਸ ਤੋਂ ਪਹਿਲਾਂ ਸਾਰੇ ਗਾਣੇ ਆਡੀਆ ਹੀ ਬਣਦੇ ਸੀ।



ਦੱਸ ਦਈਏ ਕਿ ਕਿਤੇ ਕੱਲੀ ਬਹਿ ਕੇ... 1999 'ਚ ਰਿਲੀਜ਼ ਹੋਇਆ ਸੀ। ਇਹ ਆਪਣੇ ਸਮੇਂ ਦਾ ਜ਼ਬਰਦਸਤ ਹਿੱਟ ਗਾਣਾ ਹੈ ਅਤੇ ਅੱਜ ਵੀ ਪਿਆਰ 'ਚ ਨਾਕਾਮ ਹੋਏ ਆਸ਼ਕਾਂ ਦੀ ਪਹਿਲੀ ਪਸੰਦ ਹੈ।



ਮਨਮੋਹਨ ਵਾਰਿਸ ਦੇ ਇਸ ਗਾਣੇ ਤੋਂ ਪਹਿਲਾਂ ਸਾਰੇ ਗੀਤ ਲਾਈਵ ਹੀ ਰਿਕਾਰਡ ਹੁੰਦੇ ਸੀ। ਗਾਇਕ ਤੇ ਸੰਗੀਤਕਾਰ ਇਕੱਠੇ ਬਹਿ ਕੇ ਗਾਣਾ ਲਾਈਵ ਰਿਕਾਰਡ ਕਰਦੇ ਸੀ,



ਜਦੋਂ ਵੀ ਕੋਈ ਗਲਤੀ ਹੁੰਦੀ ਸੀ ਤਾਂ ਪੂਰਾ ਗਾਣਾ ਦੁਬਾਰਾ ਰਿਕਾਰਡ ਕੀਤਾ ਜਾਂਦਾ ਸੀ। ਪਰ ਮਨਮੋਹਨ ਵਾਰਿਸ ਨੇ ਪੰਜਾਬੀ ਇੰਡਸਟਰੀ ਨੂੰ ਹਾਈਟੈੱਕ ਬਣਾਇਆ



ਅਤੇ ਕੰਪਿਊਟਰ 'ਤੇ ਗੀਤ ਰਿਕਾਰਡ ਕਰਨ ਦੀ ਸ਼ੁਰੂਆਤ ਕੀਤੀ। ਇਸ ਤਰ੍ਹਾਂ ਉਨ੍ਹਾਂ ਦਾ ਪਹਿਲਾ ਡਿਜੀਟਲ ਗਾਣਾ 'ਕੱਲੀ ਬਹਿ ਕੇ...' ਰਿਕਾਰਡ ਹੋਇਆ ਅਤੇ ਸੁਪਰਹਿੱਟ ਵੀ ਸਾਬਤ ਹੋਇਆ।