ਬਾਲੀਵੁੱਡ ਤੋਂ ਲੈ ਕੇ ਪੰਜਾਬ ਤੱਕ ਦੀਆਂ ਫਿਲਮਾਂ ਵਿੱਚ ਆਪਣੀ ਅਦਾਕਾਰੀ ਨਾਲ ਸਭ ਨੂੰ ਖੁਸ਼ ਕਰਨ ਵਾਲੇ ਅਦਾਕਾਰ ਜਿੰਮੀ ਸ਼ੇਰਗਿੱਲ ਅੱਜ ਆਪਣਾ ਜਨਮਦਿਨ ਮਨਾ ਰਹੇ ਹਨ।



ਜਿੰਮੀ ਸ਼ੇਰਗਿੱਲ ਦਾ ਜਨਮ 3 ਦਸੰਬਰ 1970 ਨੂੰ ਗੋਰਖਪੁਰ ਵਿੱਚ ਹੋਇਆ ਸੀ। ਅਦਾਕਾਰ ਕੱਲ੍ਹ ਯਾਨਿ 3 ਦਸੰਬਰ ਨੂੰ ਆਪਣਾ 53ਵਾਂ ਜਨਮਦਿਨ ਮਨਾਉਣਗੇ।



ਜਿੰਮੀ ਸ਼ੇਰਗਿੱਲ ਨੇ ਆਪਣੇ ਕਰੀਅਰ ਦੀ ਸ਼ੁਰੂਆਤ 1996 ਦੀ ਥ੍ਰਿਲਰ ਫਿਲਮ ਮਾਚਿਸ ਨਾਲ ਕੀਤੀ ਸੀ। ਹਾਲਾਂਕਿ ਉਨ੍ਹਾਂ ਨੂੰ ਬਲਾਕਬਸਟਰ ਮਿਊਜ਼ੀਕਲ ਰੋਮਾਂਸ ਫਿਲਮ 'ਮੁਹੱਬਤੇਂ' ਤੋਂ ਪਛਾਣ ਮਿਲੀ।



ਇਸ ਫਿਲਮ ਤੋਂ ਬਾਅਦ, ਅਭਿਨੇਤਾ ਨੇ ਮੇਰੇ ਯਾਰ ਕੀ ਸ਼ਾਦੀ ਹੈ, ਮੁੰਨਾ ਭਾਈ ਐਮਬੀਬੀਐਸ ਸਮੇਤ ਕਈ ਹੋਰ ਬਾਕਸ-ਆਫਿਸ ਹਿੱਟ ਫਿਲਮਾਂ ਵਿੱਚ ਕੰਮ ਕੀਤਾ। ਉਨ੍ਹਾਂ ਨੂੰ ਪ੍ਰਸ਼ੰਸਕਾਂ ਦਾ ਭਰਪੂਰ ਪਿਆਰ ਵੀ ਮਿਲਿਆ।



ਇਕ ਸਮਾਂ ਸੀ ਜਦੋਂ ਜਿੰਮੀ ਦੇ ਇਕ ਫੈਸਲੇ ਕਾਰਨ ਉਨ੍ਹਾਂ ਦੇ ਮਾਤਾ-ਪਿਤਾ ਉਨ੍ਹਾਂ ਤੋਂ ਬਹੁਤ ਨਾਰਾਜ਼ ਹੋ ਗਏ।



ਅਸਲ ਵਿੱਚ ਜਿੰਮੀ ਨੇ ਹੋਸਟਲ ਵਿੱਚ ਆਪਣੀ ਪੱਗ ਲਾਹ ਦਿੱਤੀ ਸੀ।



ਉਨ੍ਹਾਂ ਨੂੰ ਹੋਸਟਲ ਵਿਚ ਵਾਰ-ਵਾਰ ਦਸਤਾਰ ਧੋਣ ਅਤੇ ਪਹਿਨਣ ਵਿਚ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ।



ਪਰ ਅਦਾਕਾਰ ਸਿੱਖ ਪਰਿਵਾਰ ਤੋਂ ਹੈ। ਇਸੇ ਕਾਰਨ ਉਨ੍ਹਾਂ ਦੇ ਪਿਤਾ ਨੂੰ ਉਨ੍ਹਾਂ ਦੀ ਇਹ ਹਰਕਤ ਬਿਲਕੁਲ ਵੀ ਪਸੰਦ ਨਹੀਂ ਸੀ।



ਜਿਸ ਕਰਕੇ ਉਨ੍ਹਾਂ ਦੀ ਪਿਤਾ ਨਾਲ ਅਨਬਣ ਹੋ ਗਈ ਸੀ। ਦੋਵੇਂ ਪਿਓ ਪੁੱਤਰ ਨੇ ਸਿਰਫ ਇਸੇ ਕਰਕੇ ਇੱਕ ਸਾਲ ਤੱਕ ਇੱਕ ਦੂਜੇ ਨਾਲ ਗੱਲ ਨਹੀਂ ਕੀਤੀ ਸੀ।



ਅਦਾਕਾਰ ਦੇ ਪਿਤਾ ਉਨ੍ਹਾਂ ਦੀ ਅਦਾਕਾਰੀ ਦੇ ਵੀ ਖ਼ਿਲਾਫ਼ ਸਨ। ਪਰ ਹੁਣ ਜਿੰਮੀ ਨਾ ਸਿਰਫ਼ ਇੱਕ ਵੱਡਾ ਅਭਿਨੇਤਾ ਹੈ, ਸਗੋਂ ਇੱਕ ਸ਼ਾਨਦਾਰ ਨਿਰਮਾਤਾ ਵੀ ਹੈ।