ਲੰਬੇ ਸਮੇਂ ਤੋਂ ਐਸ਼ ਤੇ ਅਭਿਸ਼ੇਕ ਨੂੰ ਇਕੱਠੇ ਨਹੀਂ ਦੇਖਿਆ ਗਿਆ ਹੈ। ਜਿਸ ਤੋਂ ਬਾਅਦ ਹੁਣ ਲੋਕਾਂ ਨੇ ਇਹ ਕਿਆਸ ;ਲਗਾਉਣੇ ਸ਼ੁਰੂ ਕਰ ਦਿੱਤੇ ਹਨ ਕਿ ਇਹ ਜੋੜੇ ਨੇ ਇੱਕ ਦੂਜੇ ਤੋਂ ਆਪਣੇ ਰਾਹ ਵੱਖ ਕਰ ਲਏ ਹਨ।



ਪਿਛਲੇ ਲੰਬੇ ਸਮੇਂ ਤੋਂ ਐਸ਼ ਤੇ ਅਭਿਸ਼ੇਕ ਨੂੰ ਇਕੱਠੇ ਨਹੀਂ ਦੇਖਿਆ ਗਿਆ ਹੈ। ਇੱਥੋਂ ਤੱਕ ਕਿ ਦੀਵਾਲੀ ਪਾਰਟੀ 'ਚ ਵੀ ਐਸ਼ਵਰਿਆ ਰਾਏ ਇਕੱਲੀ ਹੀ ਪਹੁੰਚੀ ਸੀ। ਉਨ੍ਹਾਂ ਦੇ ਨਾਲ ਬੱਚਨ ਪਰਿਵਾਰ ਦਾ ਕੋਈ ਵੀ ਮੈਂਬਰ ਮੌਜੂਦ ਨਹੀਂ ਸੀ।



ਐਸ਼ਵਰਿਆ ਪਹਿਲਾਂ ਅਕਸਰ ਆਪਣੇ ਪੂਰੇ ਪਰਿਵਾਰ ਯਾਨਿ ਅਭਿਸ਼ੇਕ ਤੇ ਆਰਾਧਿਆ ਨਾਲ ਤਸਵੀਰਾਂ ਸ਼ੇਅਰ ਕਰਦੀ ਹੁੰਦੀ ਸੀ, ਪਰ ਹੁਣ ਲੰਬੇ ਸਮੇਂ ਤੋਂ ਐਸ਼ਵਰਿਆ ਆਪਣੀ ਤੇ ਆਰਾਧਿਆ ਦੀਆਂ ਤਸਵੀਰਾਂ ਹੀ ਸ਼ੇਅਰ ਕਰਦੀ ਹੈ।



ਹਾਲ ਹੀ 'ਚ ਐਸ਼ਵਰਿਆ ਦੇ ਪਿਤਾ ਦੀ ਬਰਥ ਐਨੀਵਰਸਰੀ ਸੀ, ਜਿਸ ਵਿੱਚ ਐਸ਼ ਤੇ ਆਰਾਧਿਆ ਦੇ ਨਾਲ ਉਸ ਦਾ ਪੇਕਾ ਪਰਿਵਾਰ ਨਜ਼ਰ ਆਇਆ ਸੀ।



ਪਰ ਹਮੇਸ਼ਾ ਦੀ ਤਰ੍ਹਾਂ ਅਭਿਸ਼ੇਕ ਤੇ ਪੂਰਾ ਬੱਚਨ ਪਰਿਵਾਰ ਗਾਇਬ ਸੀ।



ਐਸ਼ਵਰਿਆ ਨੇ ਆਪਣਾ ਜਨਮਦਿਨ ਵੀ ਆਪਣੀ ਮਾਂ ਤੇ ਧੀ ਨਾਲ ਸੈਲੀਬ੍ਰੇਟ ਕੀਤਾ ਸੀ।



ਦੀਵਾਲੀ ਦੇ ਮੌਕੇ 'ਤੇ ਵੀ ਐਸ਼ਵਰਿਆ ਆਪਣੀ ਧੀ ਨਾਲ ਮੁੰਬਈ ਤੋਂ ਬਾਹਰ ਚਲੀ ਗਈ ਸੀ। ਪਰ ਉਨ੍ਹਾਂ ਦੇ ਨਾਲ ਅਭਿਸ਼ੇਕ ਨਹੀਂ ਸੀ।



ਇਹੀ ਨਹੀਂ ਦੀਵਾਲੀ ਮੌਕੇ ਲਕਸ਼ਮੀ ਪੂਜਾ ਵੀ ਐਸ਼ ਦੀ ਜਗ੍ਹਾ ਅਮਿਤਾਭ ਦੀ ਧੀ ਸ਼ਵੇਤਾ ਨੰਦਾ ਨੇ ਕੀਤੀ ਸੀ।



ਇਨ੍ਹਾਂ ਸਭ ਗੱਲਾਂ ਨੂੰ ਦੇਖਦੇ ਹੋਏ ਹਰ ਕਿਸੇ ਦੇ ਮਨ 'ਚ ਇਹ ਸਵਾਲ ਉੱਠ ਰਹੇ ਹਨ ਕਿ ਆਖਰ ਐਸ਼ ਆਪਣੇ ਪਤੀ ਨਾਲ ਪਬਲਿਕ ;ਚ ਨਜ਼ਰ ਕਿਉਂ ਨਹੀਂ ਆਉਂਦੀ



ਤੇ ਨਾ ਹੀ ਉਸ ਦੇ ਨਾਲ ਸੋਸ਼ਲ ਮੀਡੀਆ 'ਤੇ ਕੋਈ ਤਸਵੀਰ ਸ਼ੇਅਰ ਕਰਦੀ ਹੈ। ਕਈ ਲੋਕਾਂ ਦਾ ਕਹਿਣਾ ਹੈ ਕਿ ਐਸ਼ਵਰਿਆ ਆਪਣੀ ਮਾਂ ਦੇ ਘਰ ਸ਼ਿਫਟ ਹੋ ਗਈ ਹੈ।