ਸਤਿੰਦਰ ਸਰਤਾਜ ਪੰਜਾਬੀ ਇੰਡਸਟਰੀ ਦੇ ਟੌਪ ਕਲਾਕਾਰ ਹਨ। ਉਨ੍ਹਾਂ ਨੇ ਆਪਣੇ ਕਰੀਅਰ 'ਚ ਮਿਊਜ਼ਿਕ ਇੰਡਸਟਰੀ ਨੂੰ ਅਨੇਕਾਂ ਸੁਪਰਹਿੱਟ ਗਾਣੇ ਤੇ ਐਲਬਮਾਂ ਦਿੱਤੀਆਂ ਹਨ।



ਸਰਤਾਜ ਇੰਨੀਂ ਦਿਨੀਂ ਦੁਬਈ ਵਿੱਚ ਹਨ ਅਤੇ ਇੱਥੇ ਉਹ ਖੂਬ ਸੁਰਖੀਆਂ ਬਟੋਰ ਰਹੇ ਹਨ।



ਦਰਅਸਲ, ਸਰਤਾਜ ਨੇ 29 ਨਵੰਬਰ ਨੂੰ ਦੁਬਈ ਦੇ ਟੈਨਿਸ ਸਟੇਡੀਅਮ 'ਚ ਲਾਈਵ ਪਰਫਾਰਮ ਕੀਤਾ ਹੈ। ਇਸ ਦੇ ਨਾਲ ਨਾਲ ਇੰਨੀਂ ਦਿਨੀਂ ਸਰਤਾਜ ਦੁਬਈ ਦੀ ਸੈਰ ਕਰਦੇ ਵੀ ਨਜ਼ਰ ਆ ਰਹੇ ਹਨ।  



ਸਰਤਾਜ ਲਗਾਤਾਰ ਦੁਬਈ ਤੋਂ ਆਪਣੀਆਂ ਬੇਹੱਦ ਖੂਬਸੂਰਤ ਤਸਵੀਰਾਂ ਸ਼ੇਅਰ ਕਰ ਰਹੇ ਹਨ।



ਉਨ੍ਹਾਂ ਨੇ ਆਪਣੀ ਇੱਕ ਤਾਜ਼ਾ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ,



ਜਿਸ ਵਿੱਚ ਉਹ ਦੁਬਈ ਦੇ ਖੂਬਸੂਰਤ ਨਜ਼ਾਰਿਆਂ ਦਾ ਅਨੰਦ ਮਾਣਦੇ ਨਜ਼ਰ ਆ ਰਹੇ ਹਨ।



ਬੈਕਗਰਾਊਂਡ 'ਚ ਸਰਤਾਜ ਦਾ ਗਾਣਾ ਚੱਲਦੇ ਹੋਏ ਵੀ ਸੁਣਿਆ ਜਾ ਸਕਦਾ ਹੈ,



ਜੋ ਕਿ ਇਸ ਵੀਡੀਓ ਦੀ ਖੂਬਸੂਰਤੀ ਨੂੰ ਹੋਰ ਵਧਾ ਰਿਹਾ ਹੈ।



ਕਾਬਿਲੇਗ਼ੌਰ ਹੈ ਕਿ ਸਰਤਾਜ ਇੰਨੀਂ ਦਿਨੀਂ ਖੂਬ ਸੁਰਖੀਆਂ ਵਿੱਚ ਬਣੇ ਹੋਏ ਹਨ। ਸਰਤਾਜ ਲਈ ਸਾਲ 2023 ਕਾਫੀ ਵਧੀਆ ਰਿਹਾ ਸੀ।



ਉਹ ਨੀਰੂ ਬਾਜਵਾ ਦੇ ਨਾਲ ਆਪਣੀ ਫਿਲਮ 'ਕਲੀ ਜੋਟਾ' ਕਰਕੇ ਖੂਬ ਚਰਚਾ 'ਚ ਰਹੇ ਸੀ। ਨੀਰੂ ਨਾਲ ਸਰਤਾਜ ਦੀ ਆਨ ਸਕ੍ਰੀਨ ਕੈਮਿਸਟਰੀ ਨੂੰ ਕਾਫੀ ਸਲਾਹਿਆ ਗਿਆ ਸੀ।