ਪੰਜਾਬੀ ਸਿੰਗਰ ਤੇ ਐਕਟਰ ਗਿੱਪੀ ਗਰੇਵਾਲ ਇੰਨੀਂ ਦਿਨੀਂ ਖੂਬ ਸੁਰਖੀਆਂ 'ਚ ਬਣੇ ਹੋਏ ਹਨ।



ਹਾਲ ਹੀ 'ਚ ਗਿੱਪੀ ਗਰੇਵਾਲ ਦੇ ਕੈਨੇਡਾ ਦੇ ਵੈਨਕੂਵਰ ਸਥਿਤ ਘਰ 'ਚ ਗੋਲੀਬਾਰੀ ਹੋਈ ਸੀ।



ਇਸ ਤੋਂ ਬਾਅਦ ਲਾਰੈਂਸ ਬਿਸ਼ਨੋਈ ਦਾ ਨਾਮ ਸਾਹਮਣੇ ਆਇਆ ਸੀ। ਲਾਰੈਂਸ ਦੇ ਨਾਮ ;'ਤੇ ਫੇਸਬੁੱਕ 'ਤੇ ਇੱਕ ਪੋਸਟ ਵਾਇਰਲ ਹੋਈ ਸੀ,



ਜਿਸ ਵਿੱਚ ਇਹ ਕਿਹਾ ਗਿਆ ਸੀ ਕਿ ਸਲਮਾਨ ਨਾਲ ਗਿੱਪੀ ਦੀ ਕਾਫੀ ਨੇੜਤਾ ਹੈ, ਇਸ ਲਈ ਉਸ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।



ਇਸ ਸਭ ਤੋਂ ਬਾਅਦ 2 ਦਿਨ ਪਹਿਲਾਂ ਗਿੱਪੀ ਗਰੇਵਾਲ ਦਾ ਬਿਆਨ ਵੀ ਸਾਹਮਣੇ ਆਇਆ ਸੀ, ਜਿਸ ਵਿੱਚ ਗਾਇਕ ਨੇ ਕਿਹਾ ਸੀ ਸੀ ਕਿ ਉਨ੍ਹਾਂ ਦੀ ਸਲਮਾਨ ਖਾਨ ਨਾਲ ਕੋਈ ਦੋਸਤੀ ਨਹੀਂ ਹੈ।



ਸਲਮਾਨ ਨਾਲ ਗਿੱਪੀ ਦੀ ਮੁਲਾਕਾਤ ਸਿਰਫ ਪ੍ਰੋਫੈਸ਼ਨਲ ਸੀ। ਇਸ ਦੇ ਨਾਲ ਨਾਲ ਗਿੱਪੀ ਨੇ ਇਹ ਵੀ ਕਿਹਾ ਸੀ ਕਿ ਉਨ੍ਹਾਂ ਦੀ ਕਿਸੇ ਦੇ ਨਾਲ ਕੋਈ ਦੁਸ਼ਮਣੀ ਨਹੀਂ ਹੈ, ਉਨ੍ਹਾਂ ਨੂੰ ਸਮਝ ਨਹੀਂ ਆ ਰਿਹਾ ਹੈ ਕਿ ਆਖਰ ਉਨ੍ਹਾਂ ਦੇ ਨਾਲ ਇਹ ਸਭ ਕਿਉਂ ਹੋਇਆ।



ਇਸ ਸਭ ਤੋਂ ਬਾਅਦ ਗਿੱਪੀ ਅਤੇ ਉਨ੍ਹਾਂ ਦਾ ਪਰਿਵਾਰ ਖੌਫ 'ਚ ਨਜ਼ਰ ਆ ਰਿਹਾ ਹੈ। ਗਿੱਪੀ ਗਰੇਵਾਲ ਅਕਸਰ ਹੀ ਸੋਸ਼ਲ ਮੀਡੀਆ 'ਤੇ ਕਾਫੀ ਜ਼ਿਆਂਦਾ ਐਕਟਿਵ ਰਹਿੰਦੇ ਹਨ



ਅਤੇ ਆਪਣੇ ਨਾਲ ਜੁੜੀ ਹਰ ਛੋਟੀ ਵੱਡੀ ਅਪਡੇਟ ਫੈਨਜ਼ ਦੇ ਨਾਲ ਸ਼ੇਅਰ ਕਰਦੇ ਰਹਿੰਦੇ ਹਨ। ਪਰ ਪਿਛਲੇ ਤਕਰੀਬਨ 3-4 ਦਿਨਾਂ ਤੋਂ ਗਿੱਪੀ ਗਰੇਵਾਲ ਸੋਸ਼ਲ ਮੀਡੀਆ 'ਤੇ ਐਕਟਿਵ ਨਹੀਂ ਹਨ ਅਤੇ ਨਾ ਕੋਈ ਪੋਸਟ ਸ਼ੇਅਰ ਕਰ ਅਪਡੇਟ ਦਿੱਤੀ ਹੈ।



ਗਿੱਪੀ ਗਰੇਵਾਲ ਨੇ ਹਾਲ ਹੀ 'ਚ ਐਲਾਨ ਕੀਤਾ ਸੀ ਕਿ ਉਹ ਜਲਦ ਹੀ ਆਪਣੀ ਐਲਬਮ ਦਾ ਨਵਾਂ ਗਾਣਾ 'ਗੈਂਗ ਗੈਂਗ' ਰਿਲੀਜ਼ ਕਰਨ ਜਾ ਰਹੇ ਹਨ।



ਉਸ ਤੋਂ ਪਹਿਲਾਂ ਹੀ ਗਿੱਪੀ ਦੇ ਘਰ 'ਤੇ ਗੋਲੀਬਾਰੀ ਹੋਈ ਅਤੇ ਜੋ ਗੀਤ 29 ਨਵੰਬਰ ਨੂੰ ਰਿਲੀਜ਼ ਕੀਤਾ ਜਾਣਾ ਸੀ ਉਹ ਹਾਲੇ ਤੱਕ ਰਿਲੀਜ਼ ਨਹੀਂ ਹੋਇਆ ਅਤੇ ਨਾ ਗਿੱਪੀ ਨੇ ਗੀਤ ਦੀ ਰਿਲੀਜ਼ ਮੁਲਤਵੀ ਕਰਨ ਬਾਰੇ ਫੈਨਜ਼ ਨੂੰ ਕੋਈ ਜਾਣਕਾਰੀ ਦਿੱਤੀ ਹੈ।