ਕੁੱਲ੍ਹੜ ਪੀਜ਼ਾ ਪੰਜਾਬ ਦੇ ਪ੍ਰਸਿੱਧ ਸੈਲੇਬਸ ਵਿੱਚੋਂ ਹਨ। ਹਰ ਕੋਈ ਇਨ੍ਹਾਂ ਤੇ ਇਨ੍ਹਾਂ ਦੇ ਲਾਈਫ ਸਟਾਈਲ ਬਾਰੇ ਜਾਨਣ ਲਈ ਉਤਸੁਕ ਰਹਿੰਦਾ ਹੈ। ਇਹੀ ਨਹੀਂ ਇਸ ਜੋੜੇ ਦੀ ਸੋਸ਼ਲ ਮੀਡੀਆ 'ਤੇ ਵੀ ਕਾਫੀ ਚੜ੍ਹਾਈ ਹੈ। ਯੂਟਿਊਬ, ਇੰਸਟਾਗ੍ਰਾਮ, ਫੇਸਬੁੱਕ ਹਰ ਜਗ੍ਹਾ 'ਤੇ ਇਹ ਜੋੜਾ ਛਾਇਆ ਹੋਇਆ ਹੈ ਅਤੇ ਇਨ੍ਹਾਂ ਦੀ ਮਿਲੀਅਨਜ਼ ਦੇ ਵਿੱਚ ਫੈਨ ਫਾਲੋਇੰਗ ਹੈ। ਅਜਿਹੇ 'ਚ ਕਈ ਵਾਰ ਲੋਕਾਂ ਦੇ ਮਨ 'ਚ ਇਹ ਸਵਾਲ ਵੀ ਉੱਠਦੇ ਹਨ ਕਿ ਕੁੱਲ੍ਹੜ ਪੀਜ਼ਾ ਕੱਪਲ ਨੂੰ ਸੋਸ਼ਲ ਮੀਡੀਆ ਤੋਂ ਕਿੰਨੀਂ ਕਮਾਈ ਹੁੰਦੀ ਹੈ। ਤਾਂ ਆਓ ਤੁਹਾਨੂੰ ਦੱਸਦੇ ਹਾਂ। ਕੱੁਲ੍ਹੜ ਪੀਜ਼ਾ ਦੇ ਸਹਿਜ ਅਰੋੜਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਸਾਹਮਣੇ ਆਇਆ ਹੈ, ਜਿਸ ਵਿੱਚ ਉਹ ਸਮਾਜਸੇਵੀ ਅਨਮੋਲ ਕਵਾਤਰਾ ਦੇ ਨਾਲ ਨਜ਼ਰ ਆਂ ਰਹੇ ਹਨ। ਇਸ ਪੋਡਕਾਸੇ ਦੌਰਾਨ ਅਨਮੋਲ ਨੇ ਸਹਿਜ ਨੂੰ ਸਵਾਲ ਪੁੱਛਿਆ ਸੀ ਕਿ ਉਨ੍ਹਾਂ ਨੂੰ ਸੋਸ਼ਲ ਮੀਡੀਆ ਤੋਂ ਕਿੰਨੀਂ ਕਮਾਈ ਹੁੰਦੀ ਹੈ ਤਾਂ ਇਸ ਦੇ ਜਵਾਬ 'ਚ ਸਹਿਜ ਅਰੋੜਾ ਨੇ ਦੱਸਿਆ ਕਿ ਉਹ ਯੂਟਿਊਬ 'ਤੇ ਇੱਕ ਮਹੀਨੇ 'ਚ 3 ਵਲੌਗਜ਼ ਪਾਉਂਦੇ ਹਨ, ਜਿਨ੍ਹਾਂ 'ਤੇ ਡੇਢ ਤੋਂ 2 ਲੱਖ ਦੇ ਕਰੀਬ ਵਿਊਜ਼ ਆ ਜਾਂਦੇ ਹਨ। ਯੂਟਿਊਬ ਤੋਂ ਉਨ੍ਹਾਂ ਨੂੰ ਇੱਕ ਮਹੀਨੇ 200 ਡਾਲਰ (16000 ਭਾਰਤੀ ਰੁਪਏ) ਤੱਕ ਕਮਾਈ ਹੋ ਜਾਂਦੀ ਹੈ। ਇਸ ਤੋਂ ਇਲਾਵਾ ਇੰਸਟਾਗ੍ਰਾਮ ਪੋਸਟਾਂ ਲਈ ਇੰਸਟਾਗ੍ਰਾਮ ਉਨ੍ਹਾਂ ਨੂੰ ਕੋਈ ਪੈਸਾ ਨਹੀਂ ਦਿੰਦਾ। ਸਗੋਂ ਉਹ ਜਿਹੜੇ ਬਰਾਂਡਜ਼ ਦੀ ਆਪਣੇ ਇੰਸਟਾ 'ਤੇ ਪ੍ਰਮੋਸ਼ਨ ਕਰਦੇ ਹਨ, ਉਨ੍ਹਾਂ ਬਰਾਂਡਜ਼ ਤੋਂ ਜ਼ਰੂਰ ਉਨ੍ਹਾਂ ਨੂੰ ਕਮਾਈ ਹੁੰਦੀ ਹੈ।