'ਕੁਛ ਕੁਛ ਹੋਤਾ ਹੈ' ਆਪਣੇ ਸਮੇਂ ਦੀ ਆਈਕੋਨਿਕ ਫਿਲਮ ਹੈ। ਇਸ ਫਿਲਮ ਨੇ ਹਾਲ ਹੀ 'ਚ ਆਪਣੇ 25 ਸਾਲ ਪੂਰੇ ਕੀਤੇ ਹਨ। ਇਹ ਫਿਲਮ 1998 'ਚ ਰਿਲੀਜ਼ ਹੋਈ ਸੀ, ਜੋ ਕਿ ਆਪਣੇ ਸਮੇਂ ਦੀ ਬਲਾਕਬਸਟਰ ਫਿਲਮ ਰਹੀ ਹੈ।



ਇਸ ਮੌਕੇ 'ਤੇ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਜੇ 'ਕੁਛ ਕੁਛ ਹੋਤਾ ਹੈ' ਪੰਜਾਬੀ 'ਚ ਬਣੇ ਤਾਂ ਇਸ 'ਚ ਸ਼ਾਹਰੁਖ, ਰਾਣੀ ਤੇ ਕਾਜੋਲ ਦੇ ਯਾਦਗਾਰੀ ਰਾਹੁਲ, ਟੀਨਾ ਤੇ ਅੰਜਲੀ ਦੇ ਕਿਰਦਾਰ ਕਿਹੜੇ ਪੰਜਾਬੀ ਸਟਾਰ ਨਿਭਾਉਣਗੇ। ਤਾਂ ਆਓ ਦੇਖਦੇ ਹਾਂ:



ਗਿੱਪੀ ਗਰੇਵਾਲ ਰਾਹੁਲ ਦੇ ਕਿਰਦਾਰ 'ਚ: ਇਸ ਕਿਰਦਾਰ 'ਚ ਸਾਡੇ ਹਿਸਾਬ ਨਾਲ ਗਿੱਪੀ ਗਰੇਵਾਲ ਫਿੱਟ ਬੈਠਦੇ ਹਨ। ਕਿਉਂਕਿ ਗਿੱਪੀ ਗਰੇਵਾਲ 'ਤੇ ਫਲਰਟਿੰਗ ਕਰਨ ਵਾਲੇ ਕਿਰਦਾਰ ਬਹੁਤ ਸੂਟ ਕਰਦੇ ਹਨ



ਤਾਨੀਆ ਟੀਨਾ ਦੇ ਕਿਰਦਾਰ 'ਚ: ਇਸ ਕਿਰਦਾਰ 'ਚ ਸਾਡੇ ਹਿਸਾਬ ਨਾਲ ਪੰਜਾਬੀ ਅਦਾਕਾਰਾ ਤਾਨੀਆ ਫਿੱਟ ਬੈਠਦੀ ਨਜ਼ਰ ਆਉਂਦੀ ਹੈ। ਕਿਉਂਕਿ ਉਹ ਕਾਲਜ ਗਰਲ ਦਾ ਕਿਰਦਾਰ ਵੀ ਨਿਭਾ ਸਕਦੀ ਹੈ ਤੇ ਇੱਕ ਵਿਆਹੀ ਔਰਤ ਦਾ ਵੀ।



ਸੋਨਮ ਬਾਜਵਾ ਅੰਜਲੀ ਦੇ ਕਿਰਦਾਰ 'ਚ: ਇਸ ਕਿਰਦਾਰ 'ਚ ਸੋਨਮ ਬਾਜਵਾ ਬਿਲਕੁਲ ਫਿੱਟ ਬੈਠਦੀ ਹੈ। ਕਿਉਂਕਿ ਉਹ ਹਰ ਤਰ੍ਹਾਂ ਦੇ ਕਿਰਦਾਰ ਨੂੰ ਬਖੂਬੀ ਨਿਭਾ ਸਕਦੀ ਹੈ।



ਅਮਨ ਦੇ ਕਿਰਦਾਰ 'ਚ ਐਮੀ ਵਿਰਕ: ਸਾਡੇ ਹਿਸਾਬ ਨਾਲ ਇਸ ਕਿਰਦਾਰ ਲਈ ਐਮੀ ਵਿਰਕ ਬੈਸਟ ਚੁਆਇਸ ਹਨ। ਉਹ ਅਮਨ ਦੇ ਕਿਰਦਾਰ ਲਈ ਬਿਲਕੁਲ ਫਿੱਟ ਬੈਠਦੇ ਹਨ।



ਰਬਾਬ ਕੌਰ ਛੋਟੀ ਅੰਜਲੀ: ਜੂਨੀਅਰ ਕਲਾਕਾਰ ਰਬਾਬ ਕੌਰ ਛੋਟੀ ਅੰਜਲੀ ਦੇ ਕਿਰਦਾਰ 'ਚ ਫਿੱਟ ਬੈਠੇਗੀ।



ਛੋਟੇ ਸਰਦਾਰ ਦੇ ਕਿਰਦਾਰ 'ਚ ਗੁਰਤੇਜ ਗੁਰੀ



ਇਸ ਫਿਲਮ 'ਚ ਅਨੁਪਮ ਖੇਰ ਦਾ ਕਿਰਦਾਰ ਵੀ ਕਾਫੀ ਯਾਦਗਾਰੀ ਰਿਹਾ ਹੈ। ਇਸ ਕਿਰਦਾਰ ਨੂੰ ਜਸਵਿੰਦਰ ਭੱਲਾ ਤੋਂ ਵਧੀਆ ਹੋਰ ਕੋਈ ਨਹੀਂ ਨਿਭਾ ਸਕਦਾ।



ਮਿਸ ਬ੍ਰਿਗੈਂਜ਼ਾ ਦੇ ਕਿਰਦਾਰ ਲਈ ਉਪਾਸਨਾ ਸਿੰਘ ਬੈਸਟ ਹੈ।