ਸ਼ਵੇਤਾ ਤਿਵਾਰੀ ਨੇ ਹਿੰਦੀ ਜਗਤ ਵਿੱਚ ਵੀ ਖਾਸ ਪਛਾਣ ਬਣਾਈ ਹੈ। ਸ਼ਵੇਤਾ ਦੀ ਸੋਸ਼ਲ ਮੀਡੀਆ 'ਤੇ ਵੀ ਜ਼ਬਰਦਸਤ ਫੈਨ ਫਾਲੋਇੰਗ ਹੈ। ਫੈਨਜ਼ ਸ਼ਵੇਤਾ ਦੀ ਪੋਸਟ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ। ਅਦਾਕਾਰਾ ਫ਼ੈਨਜ ਨਾਲ ਸੋਸ਼ਲ ਮੀਡੀਆ ਜ਼ਰੀਏ ਜੁੜੀ ਰਹਿੰਦੀ ਹੈ। ਸ਼ਵੇਤਾ ਨੇ ਫੈਨਜ਼ ਨੂੰ ਆਪਣਾ ਬੌਸ ਲੇਡੀ ਲੁੱਕ ਦਿਖਾਇਆ ਸੀ। ਸ਼ਵੇਤਾ ਨੇ ਫੋਟੋਸ਼ੂਟ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਸ਼ਵੇਤਾ ਪੀਚ ਰੰਗ ਦੇ ਪੇਂਟ ਬਲੇਜ਼ਰ ਸੂਟ 'ਚ ਨਜ਼ਰ ਆ ਰਹੀ ਹੈ। ਇਸ ਲੁੱਕ ਨਾਲ ਅਦਾਕਾਰਾ ਨੇ ਹਲਕਾ ਮੇਕਅੱਪ ਕੀਤਾ ਹੈ। ਸ਼ਵੇਤਾ ਦੇ ਬਲੇਜ਼ਰ ਸੂਟ 'ਤੇ ਗੋਲਡਨ ਕਲਰ ਦਾ ਸਿਤਾਰਾ ਵਰਕ ਕੀਤਾ ਹੈ। ਨਾਲ ਹੀ ਮੁਸਕਰਾਹਟ ਉਸ ਦੀ ਖੂਬਸੂਰਤੀ ਨੂੰ ਚਾਰ ਚੰਦ ਲਗਾ ਰਹੀ ਹੈ।