ਫਿਲਮ ਇੰਡਸਟਰੀ ਦੀ ਮਸ਼ਹੂਰ ਹਸਤੀ ਬਿਪਾਸ਼ਾ ਅੱਜ ਆਪਣਾ 43ਵਾਂ ਜਨਮਦਿਨ ਮਨਾ ਰਹੀ ਹੈ ਬਿਪਾਸ਼ਾ ਦਾ ਜਨਮ 7 ਜਨਵਰੀ 1979 ਨੂੰ ਨਵੀਂ ਦਿੱਲੀ ਵਿੱਚ ਹੋਇਆ ਸੀ ਇਹ ਬਿਊਟੀ ਕੁਈਨ ਅਕਸਰ ਆਪਣੇ ਲੁੱਕ ਤੇ ਸਟਾਈਲ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੀ ਹੈ ਬਿਪਾਸ਼ਾ ਆਖਰੀ ਵਾਰ 2015 'ਚ ਫਿਲਮ 'ਅਲੋਨ' 'ਚ ਨਜ਼ਰ ਆਈ ਸੀ ਹਾਲਾਂਕਿ ਬਿਪਾਸ਼ਾ ਇਨ੍ਹੀਂ ਦਿਨੀਂ ਫਿਲਮਾਂ ਤੋਂ ਦੂਰ ਹੈ ਪਰ ਉਹ ਆਲੀਸ਼ਾਨ ਜ਼ਿੰਦਗੀ ਜੀ ਰਹੀ ਹੈ ਦੌਲਤ ਦੇ ਮਾਮਲੇ 'ਚ ਬਿਪਾਸ਼ਾ ਆਪਣੇ ਪਤੀ ਕਰਨ ਸਿੰਘ ਗਰੋਵਰ ਤੋਂ ਕਾਫੀ ਅੱਗੇ ਹੈ ਖ਼ਬਰਾਂ ਮੁਤਾਬਕ ਬਿਪਾਸ਼ਾ ਬਾਸੂ ਆਪਣੇ ਪਤੀ ਕਰਨ ਨਾਲੋਂ ਸੱਤ ਗੁਣਾ ਜ਼ਿਆਦਾ ਅਮੀਰ ਹੈ ਬਿਪਾਸ਼ਾ ਦੀ ਕੁੱਲ ਜਾਇਦਾਦ 15 ਮਿਲੀਅਨ ਡਾਲਰ ਯਾਨੀ ਲਗਭਗ 111 ਕਰੋੜ ਰੁਪਏ ਹੈ ਕਰਨ ਸਿੰਘ ਗਰੋਵਰ ਦੀ ਜਾਇਦਾਦ 2 ਮਿਲੀਅਨ ਡਾਲਰ ਯਾਨੀ ਲਗਭਗ 15 ਕਰੋੜ ਰੁਪਏ ਹੈ ਬਿਪਾਸ਼ਾ ਕੋਲ ਆਪਣੀਆਂ ਮਨਪਸੰਦ ਲਗਜ਼ਰੀ ਕਾਰਾਂ ਦਾ ਬਹੁਤ ਵੱਡਾ ਭੰਡਾਰ ਹੈ