80 ਤੇ 90 ਦੇ ਦਹਾਕੇ ਦੀ ਖੂਬਸੂਰਤ ਅਦਾਕਾਰਾ ਜੂਹੀ ਚਾਵਲਾ ਅੱਜ 55 ਸਾਲ ਦੀ ਹੋ ਗਈ ਹੈ

ਮਾਡਲਿੰਗ ਦੀ ਦੁਨੀਆ 'ਚ ਚੰਗਾ ਨਾਂ ਕਮਾਉਣ ਤੋਂ ਬਾਅਦ ਹੀ ਜੂਹੀ ਨੇ ਬਾਲੀਵੁੱਡ 'ਚ ਕਦਮ ਰੱਖਿਆ ਸੀ

ਅਭਿਨੇਤਰੀ ਨੇ 1987 'ਚ ਆਈ ਫਿਲਮ 'ਸਲਤਨਤ' ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ

ਇਸ ਤੋਂ ਬਾਅਦ ਜੂਹੀ ਚਾਵਲਾ ਨੇ ਇਸ ਇੰਡਸਟਰੀ ਨੂੰ ਇੱਕ ਤੋਂ ਬਾਅਦ ਇੱਕ ਕਈ ਹਿੱਟ ਫਿਲਮਾਂ ਦਿੱਤੀਆਂ

ਜੂਹੀ ਚਾਵਲਾ ਨੇ ਸਾਲ 1995 'ਚ ਕਾਰੋਬਾਰੀ ਜੈ ਮਹਿਤਾ ਨਾਲ ਗੁਪਤ ਵਿਆਹ ਕੀਤਾ ਸੀ

ਪਰ ਕੀ ਤੁਸੀਂ ਜਾਣਦੇ ਹੋ ਕਿ ਸਲਮਾਨ ਖਾਨ ਵੀ ਅਭਿਨੇਤਰੀ ਨਾਲ ਵਿਆਹ ਕਰਨਾ ਚਾਹੁੰਦੇ ਸਨ

ਇੱਕ ਸਮਾਂ ਅਜਿਹਾ ਵੀ ਸੀ ਜਦੋਂ ਸਲਮਾਨ ਖਾਨ ਜੂਹੀ ਚਾਵਲਾ 'ਤੇ ਆਪਣਾ ਦਿਲ ਹਾਰ ਬੈਠੇ ਸੀ

ਉਹ ਜੂਹੀ ਚਾਵਲਾ ਨਾਲ ਵਿਆਹ ਦੇ ਬੰਧਨ 'ਚ ਬੱਝਣ ਲਈ ਵੀ ਤਿਆਰ ਸੀ

ਪਰ ਜੂਹੀ ਚਾਵਲਾ ਦੇ ਪਿਤਾ ਕਾਰਨ ਅਜਿਹਾ ਨਹੀਂ ਹੋ ਸਕਿਆ

ਇਹ ਗੱਲ ਖੁਦ ਸਲਮਾਨ ਖਾਨ ਨੇ ਇੱਕ ਇੰਟਰਵਿਊ 'ਚ ਕਹੀ ਸੀ