ਕਰਨ ਟੀਵੀ ਸ਼ੋਅ 'ਕਸੌਟੀ ਜ਼ਿੰਦਗੀ ਕੀ', 'ਨਾਗਿਨ 2', 'ਕਬੂਲ ਹੈ' ਵਰਗੇ ਸ਼ੋਅਜ਼ ਦਾ ਹਿੱਸਾ ਰਹਿ ਚੁੱਕੇ ਹਨ ਕਰਨ ਨੂੰ ਹਾਲ ਹੀ 'ਚ ਕੰਗਨਾ ਰਣੌਤ ਦੇ ਸ਼ੋਅ 'ਲਾਕਅੱਪ' 'ਚ ਦੇਖਿਆ ਗਿਆ ਸੀ ਇਸ ਦੌਰਾਨ ਕਰਨ ਨੇ ਆਪਣੀ ਨਿੱਜੀ ਜ਼ਿੰਦਗੀ ਬਾਰੇ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ ਉਨ੍ਹਾਂ ਨੇ ਕਿਹਾ ਕਿ ਮੈਂ ਕਰਜ਼ੇ 'ਚ ਡੁੱਬ ਗਿਆ ਹਾਂ ਤਾਂ ਲੋਕ ਹੈਰਾਨ ਰਹਿ ਗਏ ਕਰਨ ਕਿਹਾ ਸੀ ਕਿ ਕਰਜ਼ਾ ਨਾ ਮੋੜਨ 'ਤੇ ਵੀ ਮੇਰੇ ਖਿਲਾਫ ਕਈ ਕੇਸ ਚੱਲ ਰਹੇ ਹਨ ਸਾਲ 2015 ਤੋਂ ਹੁਣ ਤੱਕ ਮੈਂ ਜਿੰਨੇ ਵੀ ਕੰਮ ਕੀਤੇ ਹਨ, ਉਹ ਸਾਰਾ ਕਰਜ਼ਾ ਮੋੜ ਰਿਹਾ ਹਾਂ ਮੈਨੂੰ ਆਪਣੇ ਪਰਿਵਾਰ ਲਈ ਬੁਰਾ ਲੱਗਦਾ ਹੈ, ਮੇਰੀ ਥਾਂ ਕੋਈ ਹੋਰ ਹੁੰਦਾ ਤਾਂ ਹੁਣ ਤੱਕ ਖੁਦਕੁਸ਼ੀ ਕਰ ਲੈਂਦਾ ਕਰਨ ਦੇ ਪਰਿਵਾਰ ਦੀ ਗੱਲ ਕਰੀਏ ਤਾਂ ਉਨ੍ਹਾਂ ਦਾ ਵਿਆਹ ਮਾਡਲ ਤੇ ਵੀਜੇ ਤੀਜੇ ਸਿੱਧੂ ਨਾਲ ਹੋਇਆ ਹੈ ਉਨ੍ਹਾਂ ਦੇ ਤਿੰਨ ਬੱਚੇ ਹਨ, ਕਰਨ ਆਪਣੀ ਪਤਨੀ ਅਤੇ ਬੱਚਿਆਂ ਨੂੰ ਬਹੁਤ ਪਿਆਰ ਕਰਦੇ ਹਨ ਕਰਨਵੀਰ ਨਾ ਸਿਰਫ ਇੱਕ ਐਕਟਰ ਤੇ ਪ੍ਰੋਡਿਊਸਰ ਹੈ ਸਗੋਂ ਉਹ ਇੱਕ ਡਿਜ਼ਾਈਨਰ ਵੀ ਹੈ