ਬਾਲੀਵੁੱਡ ਅਦਾਕਾਰਾ ਨੇਹਾ ਧੂਪੀਆ ਦਾ ਜਨਮ ਕੋਚੀ ਦੇ ਇੱਕ ਸਿੱਖ ਪਰਿਵਾਰ ਵਿੱਚ ਹੋਇਆ ਸੀ ਨੇਹਾ ਦੇ ਪਿਤਾ ਪ੍ਰਦੀਪ ਸਿੰਘ ਭਾਰਤੀ ਜਲ ਸੈਨਾ ਵਿੱਚ ਸਨ ਸਾਲ 2002 'ਚ ਨੇਹਾ ਨੇ ਮਿਸ ਯੂਨੀਵਰਸ ਇੰਡੀਆ ਦਾ ਖਿਤਾਬ ਜਿੱਤਿਆ ਸੀ ਫੈਮਿਨਾ ਮਿਸ ਇੰਡੀਆ ਯੂਨੀਵਰਸ ਤੋਂ ਲੈ ਕੇ ਹੁਣ ਤੱਕ ਨੇਹਾ ਧੂਪੀਆ ਦਾ ਲੁੱਕ ਕਾਫੀ ਬਦਲ ਚੁੱਕਾ ਹੈ ਨੇਹਾ ਹੁਣ ਪਹਿਲਾਂ ਨਾਲੋਂ ਜ਼ਿਆਦਾ ਸਟਾਈਲਿਸ਼ ਹੋ ਗਈ ਹੈ ਨੇਹਾ ਨੇ ਐਕਟਿੰਗ ਤੋਂ ਪਹਿਲਾਂ ਮਾਡਲਿੰਗ ਦੀ ਦੁਨੀਆ 'ਚ ਹੱਥ ਅਜ਼ਮਾਇਆ ਸੀ ਉਸ ਨੇ ਆਪਣੇ ਅਦਾਕਾਰੀ ਕਰੀਅਰ ਦੀ ਸ਼ੁਰੂਆਤ ਬਾਲ ਕਲਾਕਾਰ ਵਜੋਂ ਕੀਤੀ ਸੀ ਨੇਹਾ ਨੇ ਫਿਲਮ 'ਕਯਾਮਤ' ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਸੀ ਨੇਹਾ ਬਿਹਤਰੀਨ ਅਭਿਨੇਤਰੀ ਦੇ ਨਾਲ ਇੱਕ ਵਧੀਆ ਮਾਂ ਅਤੇ ਪਤਨੀ ਵੀ ਹੈ ਨੇਹਾ ਦਾ ਵਿਆਹ ਅਭਿਨੇਤਾ ਅੰਗਦ ਬੇਦੀ ਨਾਲ ਹੋਇਆ ਹੈ ਉਨ੍ਹਾਂ ਦੀ ਇੱਕ ਬੇਟੀ ਮੇਹਰ ਤੇ ਇੱਕ ਬੇਟਾ ਹੈ