ਕਾਲੇ ਅੰਗੂਰ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੇ ਹਨ ਇਨ੍ਹਾਂ ਵਿੱਚ ਹਰੇ ਅੰਗੂਰਾਂ ਦੇ ਮੁਕਾਬਲੇ ਵੱਧ ਐਂਟੀਆਕਸੀਡੈਂਟ ਤੱਤ ਮੌਜੂਦ ਹੁੰਦੇ ਹਨ ਕਾਲੇ ਅੰਗੂਰਾਂ ਦਾ ਸੇਵਨ ਅੱਖਾਂ ਲਈ ਵੀ ਬਹੁਤ ਫ਼ਇਦੇਮੰਦ ਹੈ ਇਨ੍ਹਾਂ ਦੇ ਸੇਵਨ ਨਾਲ ਅੱਖਾਂ ਦੀ ਨਜ਼ਰ ਸੰਬੰਧੀ ਸਮੱਸਿਆਵਾਂ ਘੱਟ ਹੋਣਗੀਆਂ ਕਮਜ਼ੋਰ ਨਜ਼ਰ ਦੀ ਸਮੱਸਿਆ ਦੂਰ ਹੋਵੇਗੀ ਅਤੇ ਅੱਖਾਂ ਦੀ ਰੌਸ਼ਨੀ ਵਿੱਚ ਸੁਧਾਰ ਆਵੇਗਾ ਇਸ ਦਾ ਸੇਵਨ ਕਈ ਬਿਮਾਰੀਆਂ ਜਿਵੇਂ ਕਿ ਸ਼ੂਗਰ, ਕੈਂਸਰ ਤੇ ਦਿਲ ਦੀਆਂ ਸਮੱਸਿਆਵਾਂ ਦੇ ਖ਼ਤਰੇ ਨੂੰ ਘਟਾਉਂਦਾ ਹੈ ਕਾਲੇ ਅੰਗੂਰਾਂ ਵਿਚ ਪੋਟਾਸ਼ੀਅਮ, ਮੈਂਗਨੀਜ਼, ਵਿਟਾਮਿਨ ਸੀ, ਵਿਟਾਮਿਨ ਕੇ, ਕਾਪਰ, ਫ਼ਾਸਫ਼ੋਰਸ, ਮੈਗਨੀਸ਼ੀਅਮ, ਕਾਰਬੋਹਾਈਡਰੇਟ ਆਦਿ ਤੱਤ ਮੌਜੂਦ ਹੁੰਦੇ ਹਨ ਕਾਲੇ ਅੰਗੂਰ ਸਰੀਰ ਦੀ ਇਮਿਊਨਿਟੀ ਨੂੰ ਮਜ਼ਬੂਤ ਕਰਦੇ ਹਨ। ਜਿਸ ਕਰਕੇ ਸਰੀਰ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚਿਆ ਰਹਿੰਦਾ ਹੈ ਕਾਲੇ ਅੰਗੂਰਾਂ ਵਿਚ ਚੰਗੇ ਐਂਟੀਆਕਸੀਡੈਂਟ ਤੱਤ ਮਿਲ ਜਾਂਦੇ ਹਨ। ਇਹ ਤੱਤ ਦਿਲ ਲਈ ਬਹੁਤ ਫ਼ਾਇਦੇਮੰਦ ਹਨ ਕਈ ਤਰ੍ਹਾਂ ਦੇ ਅਧਿਐਨਾਂ ਵਿਚ ਮਿਲਿਆ ਹੈ ਕਿ ਕਾਲੇ ਅੰਗੂਰ ਖਾਣ ਨਾਲ ਕੈਂਸਰ ਦਾ ਖ਼ਤਰਾ ਘੱਟ ਹੁੰਦਾ ਹੈ