ਇਨ੍ਹੀਂ ਦਿਨੀਂ ਮੌਸਮ ਬਹੁਤ ਤੇਜ਼ੀ ਨਾਲ ਬਦਲ ਰਿਹਾ ਹੈ



ਜਿਸ ਕਰਕੇ ਲੋਕ ਸਰਦ-ਗਰਮ ਹੋ ਕੇ ਖਾਂਸੀ-ਜ਼ੁਕਾਮ ਵਰਗੀਆਂ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ



ਆਓ ਜਾਣਦੇ ਹਾਂ ਕੁੱਝ ਘਰੇਲੂ ਨੁਸਖੇ ਜਿਨ੍ਹਾਂ ਦੀ ਮਦਦ ਨਾਲ ਸਿਹਤ ਨੂੰ ਠੀਕ ਕੀਤਾ ਜਾ ਸਕਦਾ ਹੈ



ਲੰਬੀ ਖਾਂਸੀ ਦੇ ਕਾਰਨ ਸਰੀਰ ਵਿੱਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਹੋਣ ਲੱਗਦੀਆਂ ਹਨ



ਖੰਘ ਨਾਲ ਛਾਤੀ ਵਿੱਚ ਦਰਦ, ਪੇਟ ਅਤੇ ਪਸਲੀਆਂ ਵਿੱਚ ਖਿਚਾਅ ਹੁੰਦਾ ਹੈ, ਜਿਸ ਕਰਕੇ ਕਈ ਵਾਰ ਦਰਦ ਵੀ ਸ਼ੁਰੂ ਹੋ ਜਾਂਦਾ ਹੈ



ਖੰਘ ਤੋਂ ਪਰੇਸ਼ਾਨ ਹੋ ਤਾਂ ਅਦਰਕ ਦਾ ਛੋਟਾ ਜਿਹਾ ਟੁਕੜਾ ਲਓ



ਇਸ ਨੂੰ ਗੈਸ 'ਤੇ ਚੰਗੀ ਤਰ੍ਹਾਂ ਫ੍ਰਾਈ ਕਰੋ ਅਤੇ ਫਿਰ ਇਸ ਨੂੰ ਠੰਡਾ ਕਰਕੇ ਨਮਕ ਛਿੜਕ ਲਓ, ਇਸ ਨੂੰ ਦੰਦਾਂ ਦੇ ਅੰਦਰ ਦਬਾਓ। ਖੰਘ ਤੋਂ ਰਾਹਤ ਮਿਲੇਗੀ



ਇੱਕ ਗਲਾਸ ਕੋਸੇ ਪਾਣੀ ਵਿੱਚ ਇੱਕ ਚੁਟਕੀ ਨਮਕ ਪਾਓ ਅਤੇ ਦਿਨ ਵਿੱਚ 2-4 ਵਾਰ ਗਾਰਗਲ ਕਰੋ, ਇਸ ਨਾਲ ਆਰਾਮ ਮਿਲੇਗਾ



ਲੰਬੀ ਖਾਂਸੀ ਤੋਂ ਰਾਹਤ ਪਾਉਣ ਲਈ ਘਿਓ ਅਤੇ ਕਾਲੀ ਮਿਰਚ ਖਾਣ ਨਾਲ ਖਾਂਸੀ ਤੋਂ ਕਾਫੀ ਰਾਹਤ ਮਿਲਦੀ ਹੈ



ਸਭ ਤੋਂ ਪਹਿਲਾਂ ਇਕ ਚਮਚ ਘਿਓ ਲਓ ਅਤੇ ਉਸ 'ਚ ਇਕ ਚੁਟਕੀ ਕਾਲੀ ਮਿਰਚ ਮਿਲਾ ਲਓ। ਇਸ ਦੇ ਸੇਵਨ ਨਾਲ ਖਾਂਸੀ ਤੋਂ ਰਾਹਤ ਮਿਲੇਗੀ



Thanks for Reading. UP NEXT

ਦਵਾਈਆਂ ਤੋਂ ਹੋ ਚੁੱਕੇ ਹੋ ਪ੍ਰੇਸ਼ਾਨ ਤਾਂ ਜੋੜਾਂ ਦੇ ਦਰਦ ਲਈ ਅਪਣਾਓ ਇਹ ਘਰੇਲੂ ਨੁਸਖ਼ੇ

View next story