ਆਂਵਲਾ ਅਤੇ ਰੀਠਾ ਨੂੰ ਕੁਦਰਤੀ ਤੌਰ 'ਤੇ ਸਫੇਦ ਵਾਲਾਂ ਨੂੰ ਕਾਲਾ ਕਰਨ ਲਈ ਰਾਮਬਾਣ ਮੰਨਿਆ ਜਾਂਦਾ ਹੈ। ਮੇਥੀ ਨੂੰ ਨਾਰੀਅਲ ਅਤੇ ਕੈਸਟਰ ਆਇਲ 'ਚ ਮਿਲਾ ਕੇ ਸਿਰ ਦੀ ਮਾਲਿਸ਼ ਕਰਨ ਨਾਲ, ਤੁਹਾਨੂੰ ਜਲਦੀ ਹੀ ਸਫ਼ੇਦ ਵਾਲਾਂ ਤੋਂ ਛੁਟਕਾਰਾ ਮਿਲੇਗਾ। ਸਫੇਦ ਵਾਲਾਂ ਨੂੰ ਕਾਲਾ ਕਰਨ 'ਚ ਵੀ ਮੇਥੀ ਫਾਇਦੇਮੰਦ ਹੋ ਸਕਦੀ ਹੈ। ਸਫ਼ੇਦ ਵਾਲਾਂ ਨੂੰ ਕਾਲੇ ਕਰਨ ਵਿੱਚ ਪਿਆਜ਼ ਬਹੁਤ ਕਾਰਗਰ ਸਾਬਤ ਹੁੰਦਾ ਹੈ। ਹਫ਼ਤੇ ਵਿੱਚ 2 ਤੋਂ 3 ਵਾਰ ਪਿਆਜ਼ ਦੇ ਰਸ ਦੀ ਵਰਤੋਂ ਕਰੋ। ਚਾਹ ਦੀਆਂ ਪੱਤੀਆਂ ਨੂੰ ਪਾਣੀ 'ਚ ਉਬਾਲੋ। ਦਸ ਮਿੰਟ ਤੱਕ ਉਬਾਲਣ ਤੋਂ ਬਾਅਦ ਇਸ ਪਾਣੀ ਨੂੰ ਮਹਿੰਦੀ 'ਚ ਮਿਲਾ ਕੇ ਵਾਲਾਂ 'ਤੇ ਲਗਾਓ। ਇਸ ਨਾਲ ਵਾਲਾਂ ਦਾ ਰੰਗ ਕਾਲਾ ਹੋ ਜਾਵੇਗਾ। ਕੈਸਟਰ ਅਤੇ ਜੈਤੂਨ ਦਾ ਤੇਲ ਵੀ ਵਾਲਾਂ ਨੂੰ ਕਾਲੇ ਕਰਨ 'ਚ ਮਦਦਗਾਰ ਹੁੰਦਾ ਹੈ। ਐਲੋਵੇਰਾ ਨਾ ਸਿਰਫ਼ ਵਾਲਾਂ ਨੂੰ ਕਾਲਾ ਬਣਾਉਂਦਾ ਹੈ ਸਗੋਂ ਇਨ੍ਹਾਂ ਨੂੰ ਮਜ਼ਬੂਤ ਅਤੇ ਚਮਕਦਾਰ ਵੀ ਬਣਾਉਂਦਾ ਹੈ।