ਕਾਲੀ ਮਿਰਚ ਇੱਕ ਅਜਿਹਾ ਮਸਾਲਾ ਹੈ, ਜੋ ਕਿ ਰਸੋਈ ਲਈ ਬਹੁਤ ਜ਼ਰੂਰੀ ਹੈ ਇਸ ਦੀ ਵਰਤੋਂ ਆਯੂਰਵੈਦਿਕ ਜੜੀ-ਬੂਟੀਆਂ ਅਤੇ ਦਵਾਈਆਂ ਵਿੱਚ ਹੁੰਦੀ ਹੈ ਕਾਲੀ ਮਿਰਚ ਦੀ ਡਿਮਾਂਡ ਹਮੇਸ਼ਾ ਬਣੀ ਰਹਿੰਦੀ ਹੈ ਕੇਰਲ, ਕਰਨਾਟਕ ਅਤੇ ਤਮਿਲਨਾਡੂ ਵਿੱਚ ਕਾਲੀ ਮਿਰਚ ਸਭ ਤੋਂ ਵੱਧ ਹੁੰਦੀ ਹੈ ਇਨ੍ਹਾਂ ਸੂਬਿਆਂ ਵਿੱਚ ਕਾਲੀ ਮਿਰਚ ਦੀ ਕੀਮਤ 100-200 ਰੁਪਏ ਕਿਲੋ ਹੈ ਦੂਜੀ ਥਾਵਾਂ ‘ਤੇ 800-1000 ਰੁਪਏ ਪ੍ਰਤੀ ਕਿਲੋ ਮਿਲਦੀ ਹੈ ਕਈ ਲੋਕ ਕਾਲੀ ਮਿਰਚ ਦਾ ਵਪਾਰ ਵੀ ਸ਼ੁਰੂ ਕਰ ਲੈਂਦੇ ਹਨ ਸਾਊਥ ਤੋਂ ਲਿਆ ਕੇ ਲੋਕ ਨਾਰਥ ਇੰਡੀਆ ਵਿੱਚ ਕਾਲੀ ਮਿਰਚ ਵੇਚਦੇ ਹਨ ਹਾਲਾਂਕਿ, ਕਾਲੀ ਮਿਰਚ ਵਿੱਚ ਮਿਲਾਵਟ ਵੀ ਬਹੁਤ ਹੁੰਦੀ ਹੈ ਕਾਲੀ ਮਿਰਚ ਵਿੱਚ ਪਪੀਤੇ ਦੇ ਬੀਜ ਮਿਲਾ ਕੇ ਵੇਚ ਦਿੱਤੇ ਜਾਂਦੇ ਹਨ