ਮਸ਼ਰੂਮ ਖਾਣ 'ਚ ਸੁਆਦ ਹੋਣ ਦੇ ਨਾਲ-ਨਾਲ ਸਿਹਤ ਲਈ ਵੀ ਬਹੁਤ ਹੀ ਫਾਇਦੇਮੰਦ ਹੁੰਦੀ ਹੈ।



ਮਸ਼ਰੂਮ ਦੀ ਸਬਜ਼ੀ ਹਰ ਕੋਈ ਖਾਣਾ ਪਸੰਦ ਕਰਦਾ ਹੈ ।



ਹੁਣ ਭਾਰਤ ਵਿੱਚ ਮਸ਼ਰੂਮ ਦੀ ਮੰਗ ਤੇਜ਼ੀ ਨਾਲ ਵੱਧ ਰਹੀ ਹੈ।



ਪਹਿਲਾਂ ਇਹ ਸ਼ਹਿਰੀ ਲੋਕਾਂ ਤੱਕ ਸੀਮਤ ਸੀ ਪਰ ਹੁਣ ਇਹ ਖੁੰਬ ਪਿੰਡਾਂ ਤੱਕ ਵੀ ਪਹੁੰਚ ਗਈ ਹੈ। ਅੱਜ ਕੋਈ ਵੀ ਪ੍ਰੋਗਰਾਮ ਇਸ ਸਬਜ਼ੀ ਤੋਂ ਬਿਨਾਂ ਪੂਰਾ ਨਹੀਂ ਮੰਨਿਆ ਜਾਂਦਾ।



ਮਸ਼ਰੂਮ (ਖੁੰਬਾਂ) ਦੀਆਂ ਕਈ ਕਿਸਮਾਂ ਹਨ, ਭਾਰਤ ਵਿੱਚ ਕਿਸਾਨ ਚੰਗੀ ਆਮਦਨ ਲਈ ਵ੍ਹਾਈਟ ਬਟਰ ਮਸ਼ਰੂਮ, ਓਇਸਟਰ ਮਸ਼ਰੂਮ, ਮਿਲਕੀ ਮਸ਼ਰੂਮ, ਪੈਡੀਸਟ੍ਰਾ ਮਸ਼ਰੂਮ ਅਤੇ ਸ਼ੀਟਕੇ ਮਸ਼ਰੂਮ ਉਗਾ ਰਹੇ ਹਨ।



ਤੁਹਾਨੂੰ ਖੁੰਬਾਂ ਦੀ ਕਾਸ਼ਤ ਲਈ ਉਨ੍ਹਾਂ ਕਿਸਮਾਂ ਦੀ ਚੋਣ ਕਰਨੀ ਚਾਹੀਦੀ ਹੈ, ਜੋ ਥੋੜ੍ਹੇ ਸਮੇਂ ਵਿੱਚ ਚੰਗਾ ਮੁਨਾਫਾ ਦੇ ਸਕਦੀਆਂ ਹਨ।



ਇਸ ਤੋਂ ਇਲਾਵਾ ਨਜ਼ਦੀਕੀ ਮੰਡੀ ਵਿੱਚ ਮੰਗ ਅਨੁਸਾਰ ਖੁੰਬਾਂ ਦਾ ਉਤਪਾਦਨ ਵੀ ਕੀਤਾ ਜਾ ਸਕਦਾ ਹੈ। ਵਰਤਮਾਨ ਵਿੱਚ, ਕਾਸ਼ਤ ਯੋਗ ਖੁੰਬਾਂ ਦੀਆਂ 70 ਕਿਸਮਾਂ ਪੂਰੀ ਦੁਨੀਆ ਵਿੱਚ ਪਾਈਆਂ ਜਾਂਦੀਆਂ ਹਨ।



ਭਾਰਤ ਵਿੱਚ ਸਫੈਦ ਬਟਰ ਮਸ਼ਰੂਮ, ਢੀਂਗਾਰੀ (ਓਇਸਟਰ) ਮਸ਼ਰੂਮ, ਮਿਲਕੀ ਮਸ਼ਰੂਮ, ਪੈਡੀਸਟ੍ਰਾ ਮਸ਼ਰੂਮ ਅਤੇ ਸ਼ੀਟਕੇ ਮਸ਼ਰੂਮ ਦੀਆਂ ਕਿਸਮਾਂ ਭਾਰਤ ਵਿੱਚ ਚੰਗੇ ਅਤੇ ਮੋਟੇ ਮੁਨਾਫੇ ਲਈ ਉਗਾਈਆਂ ਜਾ ਰਹੀਆਂ ਹਨ।



ਮਸ਼ਰੂਮ ਕੈਸ਼ ਫ਼ਸਲ ਹੈ। ਇਕ ਕਿਸਾਨ ਇਕ ਏਕੜ ਵਿਚ ਕਣਕ, ਝੋਨਾ ਜਾਂ ਫਿਰ ਗੰਨੇ ਦੀ ਖੇਤੀ ਨਾਲ ਸਾਲ ਵਿਚ 50 ਹਜ਼ਾਰ ਤੋਂ 75 ਹਜ਼ਾਰ ਰੁਪਏ ਹੀ ਕਮਾ ਸਕਦਾ ਹੈ।



ਪਰ ਜੇਕਰ ਕਿਸਾਨ ਇੱਕ ਏਕੜ 'ਚ ਮਸ਼ਰੂਮ ਦੀ ਖੇਤੀ ਮਿਹਨਤ ਅਤੇ ਇਮਾਨਦਾਰੀ ਨਾਲ ਕਰਦਾ ਹੈ ਤਾਂ ਉਹ ਵੱਡਾ ਵੱਡਾ ਮੁਨਾਫ ਕਮਾ ਸਕਦਾ ਹੈ।