ਮੀਂਹ ਪੈਣ ਤੋਂ ਪਹਿਲਾਂ ਟਮਾਟਰ ਦੀਆਂ ਕੀਮਤਾਂ 30 ਰੁਪਏ ਕਿਲੋ ਸਨ ਹੁਣ ਟਮਾਟਰ ਦੀਆਂ ਕੀਮਤਾਂ ਦੋ ਗੁਣਾ ਵੱਧ ਹੋ ਸਕਦੀਆਂ ਹਨ ਇਸ ਨਾਲ ਆਮ ਆਦਮੀ ਦੀ ਜੇਬ ‘ਤੇ ਅਸਰ ਪੈ ਸਕਦਾ ਹੈ ਇਸ ਸਾਲ ਮੀਂਹ ਪੈਣ ਕਰਕੇ ਹਰ ਫਸਲ ਦਾ ਭਾਰੀ ਨੁਕਸਾਨ ਹੋਇਆ ਹੈ ਪਰ ਟਮਾਟਰ ਦੀ ਫਸਲ ਲਾਉਣ ਵਾਲੇ ਕਿਸਾਨ ਕਾਫੀ ਖੁਸ਼ ਹਨ ਹਿਮਾਚਲ ਪ੍ਰਦੇਸ਼ ਵਿੱਚ ਮੀਂਹ ਕਰਕੇ ਫਸਲਾਂ ਦਾ ਕਾਫੀ ਨੁਕਸਾਨ ਹੋਇਆ ਹੈ ਪ੍ਰੀ-ਮਾਨਸੂਨ ਵਿੱਚ ਇਸ ਵਾਰ ਮੀਂਹ ਪੈ ਰਿਹਾ ਹੈ ਮਾਨਸੂਨ ਦੇ ਦੌਰਾਨ ਘੱਟ ਮੀਂਹ ਪੈਣ ਦੀ ਸੰਭਾਵਨਾ ਹੈ ਜਿਹੜੀਆਂ ਫਸਲਾਂ ਨੂੰ ਵੱਧ ਪਾਣੀ ਦੀ ਲੋੜ ਹੁੰਦੀ ਹੈ, ਉਨ੍ਹਾਂ ਨੂੰ ਨੁਕਸਾਨ ਹੁੰਦਾ ਹੈ ਇਹ ਕਿਸਾਨਾਂ ਦੀ ਮੁਸ਼ਕਿਲਾਂ ਵਧਾ ਰਿਹਾ ਹੈ